International

ਠੀਕ ਹੋਣ ਤੋਂ ਬਾਅਦ ਇਹ ਸ਼ਖ਼ਸ ਏਅਰਪੋਰਟ ‘ਤੇ ਦੁਬਾਰਾ ਪਾਇਆ ਗਿਆ ਪਾਜ਼ਿਟਿਵ, ਜਲਦਬਾਜ਼ੀ ਨਾ ਕਰੋਂ : WHO

‘ਦ ਖ਼ਾਲਸ ਬਿਊਰੋ :- ਚੀਨ ‘ਚ ਕੋਰੋਨਾਵਾਇਰਸ ਦੇ ਦੁਵੱਲੇ ਜ਼ੋਰ ਤੋਂ ਬਾਅਦ ਹੁਣ ਹਾਂਗਕਾਂਗ ‘ਚ ਵੀ ਇੱਕ ਵਿਅਕਤੀ ਨੂੰ ਦੁਬਾਰਾ ਕੋਰੋਨਾਵਾਇਰਸ ਹੋਣ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ‘ਤੇ WHO ਦਾ ਕਹਿਣਾ ਹੈ ਕਿ ਇੱਕ ਮਰੀਜ਼ ਦੇ ਮਾਮਲੇ ਨਾਲ ਕਿਸੇ ਹੋਰ ਨਤੀਜੇ ‘ਤੇ ਨਹੀਂ ਪੁੱਜਣਾ ਚਾਹੀਦਾ ਹੈ।

ਸੂਤਰਾਂ ਦੀ ਜਾਣਕਾਰੀ ਮੁਤਾਬਿਕ ਚੀਨ ਨੇ ਵੀ ਇੱਕ ਮਹਿਲਾ ਤੇ ਇੱਕ ਪੁਰਸ਼ ਦੀ ਛੇ ਮਹੀਨੇ ਦੇ ਅੰਦਰ ਦੂਜੀ ਵਾਰ ਰਿਪੋਰਟ ਪਾਜ਼ਿਟਿਵ ਆਉਣ ਦਾ ਦਾਅਵਾ ਕੀਤਾ ਸੀ। ਹਾਂਗਕਾਂਗ ਦੇ ਮੁਤਾਬਿਕ 30 ਸਾਲ ਤੋਂ ਵੱਧ ਉਮਰ ਦੇ ਇਸ ਵਿਅਕਤੀ ਨੂੰ ਸਾਢੇ ਚਾਰ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਹੋਇਆ ਸੀ।

ਹਾਂਗਕਾਂਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੇ ਜੀਨੋਮ ‘ਚ ਦੋ ਚੀਜਾਂ ਬਿਲਕੁਲ ਵੱਖ ਹਨ। ਇਹ doਹੈ। ਵਿਗਿਆਨੀਆਂ ਨੇ WHO ਦੀ ਸਲਾਹ ‘ਤੇ ਕਿਹਾ ਹੈ ਕਿ ਸੰਗਠਨ ਨੂੰ ਸਾਡੇ ਕੋਲ ਮੌਜੂਦ ਸਬੂਤਾਂ ਨੂੰ ਧਿਆਨ ‘ਚ ਰੱਖ ਕੇ ਕੋਈ ਬਿਆਨ ਦੇਣਾ ਚਾਹੀਦਾ ਹੈ। ਹਾਂਗਕਾਂਗ ਯੂਨੀਵਰਸਿਟੀ ਦੀ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਾਇਰਸ ਤੋਂ ਠੀਕ ਹੋਣ ਤੋਂ ਪਹਿਲਾਂ ਇਹ ਵਿਅਕਤੀ 14 ਦਿਨਾਂ ਤੱਕ ਹਸਪਤਾਲ ‘ਚ ਹੀ ਰਹਿ ਰਿਹਾ ਸੀ ਪਰ ਏਅਰਪੋਰਟ ‘ਤੇ ਸਕਰੀਨਿੰਗ ਦੇ ਦੌਰਾਨ ਉਹ ਦੁਬਾਰਾ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।

ਵਿਗਿਆਣੀਆਂ ਵਿੱਚ ਮੱਤਭੇਦ

ਲੰਦਨ ਦੇ ਸਕੂਲ ਆਫ ਹਾਈਜੀਨ ਤੇ ਟਰੋਪਿਕਲ ਸਾਇੰਸ ਦੇ ਪ੍ਰੋਫੈਸਰ ਬਰੇਂਡਨ ਰੇਨ ਨੇ ਇਸ ਵਿਸ਼ੇ ‘ਤੇ ਕਿਹਾ ਕਿ ਇਹ ਦੁਬਾਰਾ ਪਾਜ਼ਿਟਿਵ ਹੋਣ ਦਾ ਇਹ ਮਾਮਲਾ ਬੇਹੱਦ ਅਨੋਖਾ ਹੈ। ਉਨ੍ਹਾਂ ਕਿਹਾ ਕਿ ਇਸਦੀ ਵਜ੍ਹਾ ਨਾਲ ਕੋਵਿਡ-19 ਦੀ ਵੈਕਸੀਨ ਬੇਹੱਦ ਜਰੂਰੀ ਹੋ ਜਾਂਦੀ ਹੈ। ਜੋ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਦੇ ਸਰੀਰ ‘ਚ ਵਾਇਰਸ ਨਾਲ ਲੜਨ ਲਈ ਇੰਮਿਊਨ ਸਿਸਟਮ ਵਿਕਸਿਤ ਹੋ ਜਾਂਦਾ ਹੈ। ਜੋ ਵਾਇਰਸ ਨੂੰ ਦੁਬਾਰਾ ਪਰਤਣ ਤੋਂ ਰੋਕਦਾ ਹੈ। ਸਭ ਤੋਂ ਮਜ਼ਬੂਤ ਇੰਮਿਊਨ ਉਨ੍ਹਾਂ ਲੋਕਾਂ ਦਾ ਪਾਇਆ ਜਾਂਦਾ ਹੈ ਜੋ ਗੰਭੀਰ ਰੂਪ ਨਾਲ ਕੋਵਿਡ-19 ਤੋਂ ਬੀਮਾਰ ਹੋਏ ਹੋਣ।