Punjab

ਕੋਰੋਨਾਵਾਇਰਸ – ਬਾਦਲਾਂ ਦਾ ਘਰੋਂ ਨਿਕਲਣਾ ਹੋਇਆ ਬੰਦ, ਰਿਹਾਇਸ਼ ਕੰਟੇਨਮੈਂਟ ਜ਼ੋਨ ‘ਚ ਤਬਦੀਲ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੀ SP ਸਕਿਊਰਿਟੀ ਸਮੇਤ ਸੁਰੱਖਿਆ ਅਮਲੇ ਦੇ ਪੰਜ ਮੈਂਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਸਿਹਤ ਵਿਭਾਗ ਨੇ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰਕੇ ਆਵਾਜਾਈ ’ਤੇ ਪੂਰਨ ਰੋਕ ਲਾ ਦਿੱਤੀ ਹੈ। ਕਰੋਨਾ ਪੀੜਤਾਂ ਵਿੱਚ SP ਸਕਿਊਰਿਟੀ ਸਮੇਤ ਤਿੰਨ ਪੰਜਾਬ ਪੁਲਿਸ ਦੇ ਮੁਲਾਜ਼ਮ, ਇੱਕ CISF ਮੁਲਾਜ਼ਮ ਅਤੇ ਇੱਕ ਟੈਲੀਫੋਨ ਅਪਰੇਟਰ ਸ਼ਾਮਲ ਹਨ।

ਇਸ ਤੋਂ ਪਹਿਲਾਂ ਬਾਦਲਾਂ ਦੀ ਰਿਹਾਇਸ਼ ’ਤੇ ਤਾਇਨਾਤ CISF ਦੀ ਮਹਿਲਾ ਸਬ ਇੰਸਪੈਕਟਰ ਅਤੇ ਇੱਕ ਰਸੋਈਆ ਕੋਰੋਨਾ ਪੀੜਤ ਪਾਏ ਗਏ ਸਨ। ਸਿਵਲ ਹਸਪਤਾਲ ਬਾਦਲ ਦੀ SMO ਡਾ. ਮੰਜੂ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਪੰਜ ਤੋਂ ਵੱਧ ਕੋਵਿਡ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਕਰਕੇ ਮਾਈਕਰੋ-ਕੰਟੇਨਮੈਂਟ ਜ਼ੋਨ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਕਰੀਬ ਸਵਾ ਸੌ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਬਾਕੀ ਮੁਲਾਜ਼ਮਾਂ ਅਤੇ ਬਾਦਲ ਪਰਿਵਾਰ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ।