‘ਦ ਖ਼ਾਲਸ ਬਿਊਰੋ:- SGPC ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਲੰਮੀਂ ਛੁੱਟੀ ‘ਤੇ ਚਲੇ ਜਾਣ ਤੋਂ ਬਾਅਦ ਅੱਜ ਮੁੱਖ ਸਕੱਤਰ ਦਾ ਕੰਮ ਕਾਜ ਮਹਿੰਦਰ ਸਿੰਘ ਆਹਲੀ ਨੂੰ ਸੌਂਪ ਦਿੱਤਾ ਗਿਆ ਹੈ। ਜੋ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ  PA ਹਨ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾਂ ਰੂਪ ਸਿੰਘ ਵੱਲੋਂ 31 ਦਸੰਬਰ ਤੱਕ ਦੀ ਛੁੱਟੀ ਲਈ ਗਈ ਹੈ ਪਰ ਛੁੱਟੀ ਲੈਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹਨਾਂ ਕਿਹਾ ਕਿ ਛੁੱਟੀ ਲੈਣ ਦਾ ਕਾਰਨ ਸਿਰਫ ਇੱਕ ਭੇਤ ਬਣਿਆ ਹੋਇਆ ਹੈ।

 

ਲੌਂਗੋਵਾਲ ਮੁਤਾਬਿਕ,  ਹੁਣ ਮੁੱਖ ਸਕੱਤਰ ਦਾ ਕੰਮਕਾਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਵੇਖਣਗੇ।

ਪ੍ਰਧਾਨ ਲੋਂਗੋਵਾਲ ਨੇ ਸਾਫ ਇਨਕਾਰ ਕਰਦਿਆਂ ਕਿਹਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਮੁੱਖ ਸਕੱਤਰਤ ਦੇ ਅਹੁਦੇ ‘ਤੇ ਨਹੀਂ ਲਗਾਇਆ ਜਾਵੇਗਾ।

 

 

Leave a Reply

Your email address will not be published. Required fields are marked *