International

ਅਮਰੀਕਾ ਤੋਂ ਆਇਆ ਨਵਾਂ ਖ਼ਦਸ਼ਾ

‘ਦ ਖ਼ਾਲਸ ਬਿਊਰੋ :- ਅਮਰੀਕਾ ਵਿੱਚ ਇੱਕ ਡਾਕਟਰ ਨੇ ਕੋਵਿਡ-19 ਦੀ ਮਹਾਂਮਾਰੀ ਨੂੰ ਲੈ ਕੇ ਇੱਕ ਵੱਡਾ ਖ਼ਦਸ਼ਾ ਜਤਾਇਆ ਹੈ। ਅਮਰੀਕਾ ਵਿੱਚ ਸੀਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੌਰਾਨ ਐਂਥਨੀ ਫੌਸ਼ੀ ਨਾਮ ਦੇ ਡਾਕਟਰ ਨੇ ਮੌਤਾਂ ਦਾ ਅਸਲ ਅੰਕੜਾ ਵਧਣ ਦਾ ਖ਼ਦਸ਼ਾ ਜਤਾਇਆ।

ਉਨ੍ਹਾਂ ਕਿਹਾ ਕਿ ਲਾਕਡਾਊਨ ‘ਚ ਦਿੱਤੀ ਢਿੱਲ ਕਾਰਨ ਮੌਤਾਂ ਦਾ ਅੰਕੜਾ ਹੁਣ ਨਾਲੋਂ ਕਿਤੇ ਵੱਧ ਹੋ ਸਕਦਾ ਹੈ। ਮਾਹਿਰ ਡਾਕਟਰ ਐਂਥਨੀ ਫੌਸ਼ੀ ਮੁਤਾਬਕ ਇਹ ਅੰਕੜਾ 50 ਫੀਸਦ ਤੋਂ ਵੱਧ ਹੋ ਸਕਦਾ ਹੈ। ਜਦਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਮੌਤਾਂ ਦਾ ਅੰਕੜਾ ਸਰਕਾਰੀ ਅੰਕੜਿਆਂ ਨਾਲੋਂ ਵੱਧ ਹੈ।

ਨਿਊਯਾਰਕ ਵਿੱਚ ਸਿਹਤ ਸੰਭਾਲ ਪ੍ਰਣਾਲੀ ਲਈ ਇਹ ਇੱਕ ਸਚਮੁੱਚ ਬਹੁਤ ਹੀ ਗੰਭੀਰ ਚੁਣੌਤੀ ਸੀ। ਅਤੇ ਇਹ ਵੀ ਹੋ ਸਕਦਾ ਹੈ ਕਿ ਕਈ ਅਜਿਹੇ ਲੋਕ ਜਿਨ੍ਹਾਂ ਨੂੰ ਕੋਵਿਡ-19 ਸੀ, ਦੀ ਘਰ ਵਿੱਚ ਹੀ ਮੌਤ ਹੋ ਗਈ ਹੋਵੇ, ਪਰ ਉਨ੍ਹਾਂ ਦਾ ਕਦੇ ਪਤਾ ਨਹੀਂ ਲਗਿਆ ਕਿਉਂਕਿ ਉਹ ਕਦੇ ਹਸਪਤਾਲ ਹੀ ਨਹੀਂ ਪਹੁੰਚੇ।

ਫੌਸ਼ੀ ਨੇ ਅੱਗੇ ਕਿਹਾ ਕਿ ਬਿਮਾਰੀ ਦੇ ਖੁਦ ਹੀ ਖ਼ਤਮ ਹੋਣ ਦਾ ਖਿਆਲ ਅਸੰਭਵ ਹੈ ਕਿਉਂਕਿ ਇਹ ‘ਵੱਡੇ ਪੱਧਰ ’ਤੇ ਫੈਲਣ ਵਾਲਾ ਹੈ।