India

ਏਅਰ ਇੰਡੀਆ ਨੇ ਮੁਸਾਫਰਾਂ ਨੂੰ ਭਾਰੀ ਬੈਗੇਜ ਅਲਾਉਂਸ ਮੁਫਤ ਲਿਜਾਣ ਦਾ ਦਿੱਤਾ ਤੋਹਫਾ

‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਕੰਪਨੀ ਦਿਵਾਲੀ ਮੌਕੇ ਅਮਰੀਕਾ ਤੇ ਕੈਨੇਡਾ ਜਾਣ ਵਾਲਿਆਂ ਲਈ ਤੋਹਫਾ ਲੈ ਕੇ ਆਈ ਹੈ। ਏਅਰ ਇੰਡੀਆ ਨੇ 12 ਨਵੰਬਰ ਜਾਂ ਉਸ ਤੋਂ ਬਾਅਦ ਟਿਕਟ ਖਰੀਦਣ ਵਾਲਿਆਂ ਨੂੰ ਭਾਰੀ ਬੈਗੇਜ ਅਲਾਉਂਸ ਨੂੰ ਮੁਫਤ ਲਿਜਾਣ ਦਾ ਤੋਹਫਾ ਦਿੱਤਾ ਹੈ। ਹੁਣ ਇਕੌਨਮੀ ਕਲਾਸ ਚ ਸਫਰ ਕਰਨ ਵਾਲੇ ਯਾਤਰੀ ਦੋ 23/23 ਕਿਲੋ ਵਜ਼ਨ ਦੇ ਪੀਸ ਬੈਗੇਜ ਦੀ ਬਜਾਏ 2/32 ਕਿਲੋ ਦੇ ਬੈਗੇਜ ਮੁਫਤ ਵਿੱਚ ਲਿਜਾ ਸਕਣਗੇ।

ਬਿਜ਼ਨਸ ਜਾਂ ਫਸਟ ਕਲਾਸ ਵਿੱਚ ਸਫਰ ਕਰਨ ਵਾਲੇ ਯਾਤਰੀ ਪਹਿਲਾਂ 2 ਪੀਸ 32 ਕਿਲੋ ਦੀ ਬਜਾਏ 3 ਪੀਸ 32 ਕਿਲੋ ਦੇ ਮੁਫਤ ਵਿੱਚ ਲਿਜਾ ਸਕਣਗੇ। ਇਸ ਦੇ ਨਾਲ ਹੀ ਏਅਰ ਇੰਡੀਆ ਦੀ ਮਹਾਰਾਜਾ ਸਕਾਲਰ ਸਕੀਮ ਪਹਿਲਾਂ ਹੀ ਚੱਲ ਰਹੀ ਹੈ, ਜਿਸ ਨਾਲ ਸਟੂਡੈਂਟ ਵੀਜ਼ੇ ਵਾਲੇ ਯਾਤਰੀ ਇਕੌਨਮੀ ਕਲਾਸ ਵਿੱਚ ਇੱਕ 23 ਕਿਲੋ ਦਾ ਵਾਧੂ ਬੈਗੇਜ ਲੈ ਕੇ ਜਾ ਸਕਦੇ ਹਨ ਅਤੇ ਬਿਜ਼ਨਸ/ਫਸਟ ਕਲਾਸ ਦਾ ਵਿਦਿਆਰਥੀ ਇੱਕ 32 ਕਿਲੋ ਦਾ ਬੈਗੇਜ ਵਾਧੂ ਮੁਫ਼ਤ ਲਿਜਾ ਸਕੇਗਾ।