India

74ਵੇਂ ਅਜ਼ਾਦੀ ਦਿਹਾੜੇ ਮੌਕੇ ਮੋਦੀ ਦਾ ਵੱਡਾ ਐਲਾਨ, 6 ਲੱਖ ਤੋਂ ਵੱਧ ਪਿੰਡਾ ਨੂੰ ਦਿੱਤੀ ਜਾਵੇਗੀ ਹਾਈ ਸਪੀਡ ਇੰਟਰਨੈੱਟ ਸੇਵਾ

‘ਦ ਖ਼ਾਲਸ ਬਿਊਰੋ :- ਅੱਜ 15 ਅਗਸਤ 2020 ਭਾਰਤ ਦੇ 74ਵੇਂ ਅਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 6 ਲੱਖ ਤੋਂ ਜ਼ਿਆਦਾ ਪਿੰਡਾਂ ‘ਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਉਣ ਦਾ ਐਲਾਨ ਕੀਤਾ ਹੈ।

ਅਜ਼ਾਦੀ ਦੇ ਦਿਹਾੜੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ‘ਚ ਸਾਰੇ 6 ਲੱਖ ਤੋਂ ਵੱਧ ਪਿੰਡਾਂ ‘ਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ। ਅਸੀਂ ਇਹ ਫੈਸਲਾ ਤੈਅ ਕੀਤਾ ਹੈ ਕਿ ਆਉਣ ਵਾਲੇ 1 ,000 ਦਿਨਾਂ (ਤਿੰਨ ਸਾਲ ਤੋਂ ਘੱਟ ਸਮੇਂ) ‘ਚ ਦੇਸ਼ ਦੇ ਸਾਰੇ ਛੇ ਲੱਖ ਪਿੰਡਾਂ ਨੂੰ ਤੇਜ ਇੰਟਰਨੈੱਟ ਸਹੂਲਤ ਦੇਣ ਵਾਲੇ ਆਪਟਿਕਲ ਫਾਇਬਰ ਨੈੱਟਵਰਕ ਨਾਲ ਜੋੜ ਦਿੱਤਾ ਜਾਵੇਗਾ।

ਮੋਦੀ ਨੇ ਆਪਣੇ ਟਵੀਟਰ ਅਕਾਂਉਟ ਜ਼ਰੀਏ ਇਹ ਅਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਇਹ ਕਿਹਾ ਕਿ, ਅਗਲੇ 1000 ਦਿਨ ਵਿੱਚ ਲਕਸ਼ਦੀਪ ਨੂੰ ਵੀ ਸਬਮਰੀਨ ਆਪਟੀਕਲ ਫਾਇਬਰ ਕੇਬਲ ਨਾਲ ਜੋੜ ਦਿੱਤਾ ਜਾਵੇਗਾ।

ਕੀ ਹੈ ਭਾਰਤਨੈਟ ਪਰਯੋਜਨਾ?
ਨੈਸ਼ਨਲ ਆਪਟੀਕਲ ਫਾਇਬਰ ਨੈੱਟਵਰਕ (NOFN ) ਜਿਸ ਨੂੰ ਹੁਣ ਭਾਰਤਨੈਟ ਪਰਯੋਜਨਾ ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਨੂੰ 2012 ‘ਚ ਸ਼ੁਰੂ ਕੀਤਾ ਗਿਆ ਸੀ। ਪਰਯੋਜਨਾ ਦਾ ਉਦੇਸ਼ ਰਾਜਾਂ ਤੇ ਨਿੱਜੀ ਖੇਤਰਾਂ ਦੀ ਸਾਂਝੇਦਾਰੀ ਵਿੱਚ ਪੇਂਡੂ ਤੇ ਦੂਰ ਦੇ ਖੇਤਰਾਂ ‘ਚ ਨਾਗਰਿਕਾਂ ਤੇ ਸੰਸਥਾਨਾਂ ਨੂੰ ਸਸਤਾ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨਾ ਹੈ। ਪੂਰੇ ਦੇਸ਼ ਨੂੰ ਡਿਜੀਟਲ ਕਰਨ ਲਈ ਹਰ ਘਰ ਵਿੱਚ ਇੰਟਰਨੈੱਟ ਦੀ ਸੁਵਿਧਾ ਨੂੰ ਪਹੁੰਚਾਉਣਾ ਹੈ।

UPI ਭੀਮ ਦੇ ਜ਼ਰੀਏ ਇੱਕ ਮਹੀਨਾ ‘ਚ ਹੋਇਆ 3 ਲੱਖ ਕਰੋੜ ਰੁਪਏ ਦਾ ਲੈਣ ਦੇਣ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸਾਨੂੰ ਸਾਈਬਰ ਸੁਰੱਖਿਆ ਦੇ ਪ੍ਰਤੀ ਵੀ ਸੁਚੇਤ ਰਹਿਣਾ ਹੋਵੇਗਾ, ਕਿਉਂਕਿ ਡਿਜੀਟਲ ਇੰਡੀਆ ਦੀ ਬਦੌਲਤ ਹੀ UPI ਭੀਮ ਦੇ ਜ਼ਰੀਏ ਪਿਛਲੇ ਇੱਕ ਮਹੀਨੇ ਦੇ ਦੌਰਾਨ ਤਿੰਨ ਲੱਖ ਕਰੋੜ ਰੁਪਏ ਦਾ ਲੈਣ ਦੇਣ ਕੀਤਾ ਗਿਆ ਹੈ।