Others

ਇਨ੍ਹਾਂ ਤਿੰਨ ਸੂਬਿਆਂ ਦੇ ਲੋਕਾਂ ਨੂੰ ਹੁਣ ਨਹੀਂ ਮਿਲੇਗੀ ਉੱਤਰ ਪ੍ਰਦੇਸ਼ ‘ਚ ਐਂਟਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): –  ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅੰਤਰਰਾਜੀ ਅਤੇ ਜਿਲ੍ਹੇ ਨਾਲ ਜੁੜੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ਵੱਲੋਂ ਆਉਣ ਵਾਲੇ ਲੋਕਾਂ ਨੂੰ ਆਰਟੀਪੀਸੀਆਰ ਟੈਸਟ ਰਿਪੋਰਟ ਬਗੈਰ ਐਂਟਰੀ ਨਹੀਂ ਮਿਲੇਗੀ।

ਆਗਰਾ ਨਾਲ ਲੱਗੀਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਹੱਦਾਂ ਉੱਤੇ ਸਖਤੀ ਕਾਰਨ ਕਈ ਲੋਕ ਫਸੇ ਹੋਏ ਹਨ। ਹਾਈਵੇ ਉੱਤੇ ਸਿਰਫ ਖਾਣ ਪੀਣ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਆ ਰਹੀਆਂ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ।

ਬੀਬੀਸੀ ਦੀ ਖਬਰ ਮੁਤਾਬਿਕ ਸੂਬੇ ਦੇ ਮੁੱਖ ਸਕੱਤਰ ਅਵਨੀਸ਼ ਕੁਮਾਰ ਦੇ ਮੁਤਾਬਿਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ ਤੋਂ ਆਉਣ ਵਾਲੀਆਂ ਗੱਡੀਆਂ ਦੀ ਸੂਬੇ ਵਿੱਚ ਐਂਟਰੀ ‘ਤੇ ਪਾਬੰਦੀ ਹੈ। ਯੂਪੀ ਰੋਡਵੇਜ ਦੀਆਂ ਅੰਤਰਰਾਜੀ ਬੱਸ ਸੇਵਾਵਾਂ ਪਹਿਲਾਂ ਹੀ ਬੰਦ ਹਨ।