ਚੰਡੀਗੜ੍ਹ- ਆਸਟ੍ਰੇਲੀਆ ‘ਚ ਇਕ ਦਰਦਨਾਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਇਸ਼ਪ੍ਰੀਤ ਸਿੰਘ ਸਮੇਤ ਉਸ ਦੇ ਚਾਚਾ-ਚਾਚੀ ਸਵਰਨਜੀਤ ਸਿੰਘ ਤੇ ਅਮਨਦੀਪ ਕੌਰ ਦੀ ਮੌਤ ਹੋ ਗਈ। ਜਦੋਂਕਿ ਇਸ਼ਪ੍ਰੀਤ ਦੀ ਮਾਤਾ ਅਤੇ ਉਸਦੇ ਚਾਚੇ ਦਾ ਮਾਸੂਮ ਬੱਚਾ ਗੰਭੀਰ ਜ਼ਖਮੀ ਹੋ ਗਏ। ਇਸ਼ਪ੍ਰੀਤ ਸਿੰਘ ਅਤੇ ਉਸਦੀ ਮਾਤਾ ਗੁਰਮੀਤ ਕੌਰ ਕੁਝ ਪਹਿਲਾਂ ਹੀ ਆਸਟਰੇਲੀਆ ਗਏ ਸਨ।

ਇਹ ਦਰਦਨਾਕ ਹਾਸਦਾ ਉਸ ਸਮੇਂ ਵਾਪਰਿਆ ਜਦੋਂ ਇਹ ਪਰਿਵਾਰ ਮੈਲਬੋਰਨ ਘੁੰਮਣ ਜਾ ਰਿਹਾ ਸੀ ਤਾਂ ਰਾਸਤੇ ‘ਚ ਦਰਖਤ ਦਾ ਇਕ ਵੱਡਾ ਹਿੱਸਾ ਟੁੱਟ ਕੇ ਉਨ੍ਹਾਂ ਦੀ ਕਾਰ ‘ਤੇ ਜਾ ਡਿੱਗਿਆ। ਜਿਸ ਕਾਰਨ ਕਾਰ ‘ਚ ਸਵਾਰ ਸਵਰਨਜੀਤ ਸਿੰਘ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਭਤੀਜੇ ਇਸ਼ਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ। ਜਦੋਂਕਿ ਸਵਰਨਜੀਤ ਸਿੰਘ ਦਾ 4 ਸਾਲਾ ਬੱਚਾ ਅਤੇ ਇਸ਼ਪ੍ਰੀਤ ਸਿੰਘ ਦੀ ਮਾਤਾ ਗੁਰਮੀਤ ਕੌਰ ਇਸ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਪਟਿਆਲਾ ਦੇ ਨਮਾਦਾ ਪਿੰਡ ਦੇ ਵਸਨੀਕ ਗੁਰਮੀਤ ਕੌਰ ਕੁਝ ਦਿਨ ਪਹਿਲਾਂ ਆਪਣੇ ਨੌਜਵਾਨ ਪੁੱਤਰ ਇਸ਼ਪ੍ਰੀਤ ਸਿੰਘ (16) ਨਾਲ ਆਪਣੇ ਦਿਓਰ ਸਵਰਨਜੀਤ ਸਿੰਘ ਅਤੇ ਦਰਾਣੀ ਅਮਨਦੀਪ ਕੌਰ ਨੂੰ ਆਸਟਰੇਲੀਆ ਮਿਲਣ ਲਈ ਗਏ ਸਨ। ਵਿਦੇਸ਼ ‘ਚ ਵਾਪਰੇ ਇਸ ਦਰਦਨਾਕ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਨਮਾਦਾ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ।

ਇਸ਼ਪ੍ਰੀਤ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ 11ਵੀਂ ਜਮਾਤ ‘ਚ ਪੜ੍ਹਦਾ ਸੀ। ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਸਿੱਖਿਆ ਹਾਸਲ ਕਰਨ ਲਈ ਇਕ ਟੈਸਟ ਦੇਣ ਲਈ ਆਪਣੀ ਮਾਂ ਗੁਰਮੀਤ ਦੇ ਨਾਲ ਆਸਟ੍ਰੇਲੀਆ ਤੋਂ ਪਿੰਡ ਆਈ ਆਪਣੀ ਚਾਚੀ ਨਾਲ 16 ਫਰਵਰੀ ਨੂੰ ਆਸਟ੍ਰੇਲੀਆ ਗਿਆ ਸੀ। ਐਤਵਾਰ ਨੂੰ ਇਸ਼ਪ੍ਰੀਤ ਚਾਚਾ-ਚਾਚੀ ਦੇ ਨਾਲ ਗੱਡੀ ‘ਚ ਸਵਾਰ ਹੋ ਕੇ ਮੈਲਬੋਰਨ ‘ਚ ਘੁੰਮਣ ਗਿਆ ਸੀ ਅਤੇ ਰਾਸਤੇ ਵਿੱਚ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਪਰਿਵਾਰਕ ਮੈਂਬਰ ਬਲਕਾਰ ਸਿੰਘ ਮੁਤਾਬਕ ਹਾਦਸੇ ‘ਚ ਮਾਰਿਆ ਗਿਆ ਇਸ਼ਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਵਾਲਿਆਂ ਨੇ ਲਾਸ਼ਾਂ ਨੂੰ ਤੁਰੰਤ ਭਾਰਤ ਲਿਆਉਣ ਲਈ ਭਾਰਤ ਸਰਕਾਰ ਤੋਂ ਸਹਾਇਤਾ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *