Punjab

ਪੰਜਾਬ ਸਰਕਾਰ ਕਰ ਸਕਦੀ ਹੈ ਪੂਰੇ ਸੂਬੇ ‘ਚ APMC ਐਕਟ ਲਾਗੂ – ਮਨਪ੍ਰੀਤ ਬਾਦਲ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਜਿੱਥੇ ਕਿਸਾਨਾਂ ਵੱਲੋਂ ਵੱਖ-ਵੱਖ ਥਾਂਵਾਂ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੇ ਸੂਬੇ ਵਿੱਚ APMC ਐੇਕਟ ਲਾਗੂ ਕਰਨ ਦੀ ਗੱਲ ਕਰ ਰਹੇ ਹਨ।

ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪੂਰੇ ਖਿੱਤੇ ਨੂੰ ਹੀ ਏਪੀਐੱਮਸੀ ਐਕਟ ਦੇ ਤਹਿਤ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੇਵਲ ਮੰਡੀਆਂ ਤੱਕ ਹੀ ਏਪੀਐੱਮਸੀ ਐਕਟ ਲਾਗੂ ਹੈ ਪਰ ਜੇ ਸੂਬਾ ਸਰਕਾਰ ਚਾਹੇ ਤਾਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇੱਕ ਦਿਨ ਸੈਸ਼ਨ ਵਿੱਚ ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਮਤੇ ਪਾਸ ਕੀਤੇ ਸਨ ਪਰ ਹੁਣ ਕੇਵਲ ਮਤੇ ਪਾਸ ਹੋਣ ਨਾਲ ਨਹੀਂ ਕੰਮ ਚੱਲਣਾ ਹੈ।  ਉਨ੍ਹਾਂ ਕਿਹਾ ਜਾਂ ਤਾਂ ਹੁਣ ਸੁਪਰੀਮ ਕੋਰਟ ਜ਼ਰੀਏ ਦਬਾਅ ਬਣਾਇਆ ਜਾਵੇਗਾ ਜਾਂ ਪੂਰੇ ਪੰਜਾਬ ਵਿੱਚ ਹੀ ਏਪੀਐੱਮਸੀ ਨੂੰ ਐਲਾਨਿਆ ਜਾ ਸਕਦਾ ਹੈ।