ਚੰਡੀਗੜ੍ਹ ( ਹਿਨਾ ) ਪੂਰੀ ਦੁਨਿਆ ‘ਚ ਆਪਣੇ ਡਰ ਤੇ ਕਹਿਰ ਮਚਾਉਣ ਵਾਲਾ ਕੋਰੋਨਾਵਾਇਰਸ ਨੇ ਹੁਣ ਦੁਨਿਆ ਦੇ ਸਭ ਤੋਂ ਵੱਡੇ ਤੇ ਤਾਕਤਵਰ ਦੇਸ਼ ਅਮਰੀਕਾ ‘ਚ ਵੀ ਆਪਣੇ ਪੈਰ ਪਸਾਰ ਲਏ ਨੇ। ਅਮਰੀਕਾ ‘ਚ ਹੁਣ ਤੱਕ ਤਿੰਨ ਸੂਬੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਸ ਵਾਇਰਸ ਨਾਲ ਅਮਰੀਕਾ ‘ਚ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਸ ‘ਚੋਂ ਸਭ ਤੋਂ ਵੱਧ ਮੌਤਾਂ ਦੀ ਗਿਣਤੀ ‘ਚ ਵਾਸ਼ਿੰਗਟਨ, ਜਿੱਥੇ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਨਾਲ ਹੀ ਫ਼ਲੋਰਿਡਾ ’ਚ ਦੋ ਅਤੇ ਕੈਲੀਫ਼ੋਰਨੀਆ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਅਮਰੀਕਾ ਦੇ ਕੁੱਲ 50 ਵਿੱਚੋਂ 32 ਸੂਬਿਆਂ ਤੱਕ ਕੋਰੋਨਾ ਵਾਇਰਸ ਦਾ ਕਹਿਰ ਫੈਲ ਗਿਆ ਹੈ। ਹਾਲਾਤ ਇਹ ਹੋ ਗਏ ਹਨ ਕਿ ਨਿਊ ਯਾਰਕ ਤੋਂ ਬਾਅਦ ਓਰੇਗੌਨ ਸੂਬੇ ’ਚ ਵੀ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਮਰੀਕਾ ’ਚ ਘੱਟੋ–ਘੱਟ 550 ਵਿਅਕਤੀ ਕੋਰੋਨਾ ਵਾਇਰਸ ਟੈਸਟ ਵਿੱਚ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਵਿੱਚੋਂ 70 ਲੋਕਾਂ ਨੂੰ   ਹੋਰਨਾਂ ਦੇਸ਼ਾਂ ਤੋਂ ਅਮਰੀਕਾ ‘ਚ ਵਾਪਸ ਲਿਆਂਦਾ ਗਿਆ ਹੈ।

ਉੱਧਰ ਹਾਲਾਤਾਂ ਨੂੰ ਵੇਖਦਿਆ ਕੈਲੀਫ਼ੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ‘ਗ੍ਰੈਂਡ ਪ੍ਰਿੰਸੈੱਸ’ ਕਰੂਜ਼ ਸਮੁੰਦਰੀ ਜਹਾਜ਼ ਵੀ ਸੋਮਵਾਰ ਨੂੰ ਨਿਊ ਜ਼ੀਲੈਂਡ ਦੇ ਮਹਾਂਨਗਰ ਆੱਕਲੈਂਡ ਪੁੱਜ ਜਾਵੇਗਾ। ਤੇ ਉਸ ਸਮੁੰਦਰੀ ਜਹਾਜ਼ ’ਚ 21 ਲੋਕ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 19 ਤਾਂ ਜਹਾਜ਼ ਦੇ ਅਮਲੇ ਦੇ ਮੈਂਬਰ ਹਨ, ਜਦ ਕਿ 2 ਯਾਤਰੀ ਹਨ। ਜੱਦ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਉੱਤੇ 3,500 ਤੋਂ ਵੱਧ ਲੋਕ ਮੌਜੂਦ ਹਨ। ਉਨ੍ਹਾਂ ਦਾ ਜਦੋਂ ਟੈਸਟ ਕੀਤਾ ਗਿਆ, ਤੱਦ ਉਨ੍ਹਾਂ ਵਿੱਚੋਂ 21 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ।

ਉੱਥੇ ਦੁਜੇ ਪਾਸੇ ਚੀਨ ਦੀ ਵੱਧ ਗਿਣਤੀ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਵੱਧ ਪ੍ਰਭਾਵਿਤ ਹੋਣ ਵਾਲਾ ਦੁਜਾ ਦੇਸ਼ ਇਟਲੀ ਹੈ, ਜਿੱਥੇ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਤੇ ਮਰੀਜ਼ਾਂ ਦੀ ਗਿਣਤੀ 7,375 ਤੱਕ ਪਹੁੰਚ ਗਈ ਹੈ। ਇੱਕ ਦਿਨ ‘ਚ 133 ਵਿਅਕਤੀਆਂ ਦੀ ਜਾਨ ਗਈ ਹੈ, ਜਦੋਂ ਕਿ ਆਂਕੜਿਆ ਮੁਤਾਬਕ ਇਟਲੀ ‘ਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 366 ਤੱਕ ਪੁੱਜ ਚੁੱਕੀ ਹੈ। ਜਿਸ ਕਾਰਨ ਨਾਗਰਿਕ ਸੁਰੱਖਿਆ ਏਜੰਸੀ ਨੇ ਜ਼ਿਆਜਾ ਮੌਤਾਂ ਹੋਣ ਦਾ ਖਦਸ਼ਾ ਉੱਤਰੀ ਇਟਲੀ ਦੇ ਲੌਂਬਾਰਡੀ ਇਲਾਕੇ ’ਚ ਦੱਸਿਆ ਹੈ ਤੇ  ਇਸ ਰੋਗ ਨੂੰ ਫੈਲਣ ਤੋਂ ਰੋਕਣ ਲਈ 2.2 ਕਰੋੜ ਮਾਸਕ ਦੇ ਆਰਡਰ ਦਿੱਤੇ ਹਨ।

 

 

ਵੱਧਦੀ ਸੰਖਿਆ ਨੂੰ ਵੇਖ ਇਟਲੀ ਸਰਕਾਰ ਨੇ ਇਸ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਦੇਸ਼ ਭਰ ‘ਚ ਸਿਨੇਮਾ ਘਰਾਂ, ਥੀਏਟਰਾਂ, ਸਕੂਲ, ਨਾਈਟ ਕਲੱਬ ਤੇ ਅਜਾਇਬਘਰਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਨਾਲ ਹੀ ਉੱਤਰੀ ਇਟਲੀ ਦੇ ਇਲਾਕਿਆਂ ‘ਚ 1.5 ਕਰੋੜ ਲੋਕਾਂ ਨੂੰ ਜ਼ਬਰਦਸਤੀ ਘਰਾਂ ‘ਚ ਹੀ ਰਹਿਣ ਦੇ ਦਿੱਤੇ ਹੁਕਮ।

 

ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ:- khalastv.com

Leave a Reply

Your email address will not be published. Required fields are marked *