ਦ ਖ਼ਾਲਸ ਬਿਊਰੋ– ਅਮਰੀਕਾ ਦੇ ਐਲਰਜੀ ਅਤੇ ਛੂਤ ਦੀਆਂ ਬੀਮਾਰੀਆਂ ਦੇ ਨੈਸ਼ਨਲ ਇੰਸਟੀਟਿਊਟ ਦੇ ਡਾਇਰੈਕਟਰ ਐਂਥਨੀ ਫੌਸੀ ਨੇ ਕਿਹਾ ਕਿ ਰਾਜਾਂ ਨੂੰ ਦੁਬਾਰਾ ਖੋਲ੍ਹਣ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੇ ਹਸਪਤਾਲ ਦਾਖਲਾ ਵਧਦਾ ਹੈ ਇਹ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਹੋ ਸਕਦਾ ਹੈ । ਓਹਨਾ ਨੇ ਟਰੰਪ ਦੀ ਰੈਲੀ ਵਿਚ ਹਾਜ਼ਰ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ।

ਓਹਨਾ ਕਿਹਾ “ਜਦੋਂ ਅਸੀਂ ਹਸਪਤਾਲਾਂ ਵਿੱਚ ਵੱਧ ਦਾਖਲ ਹੋਣਾ ਸ਼ੁਰੂ ਹੋ ਜਾਂਦੇ ਹਾਂ , ਇਹ ਨਿਸ਼ਚਤ ਨਿਸ਼ਾਨੀ ਹੈ ਕਿ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ । ਕਈ ਰਾਜਾਂ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਮਾਰਚ ਵਿੱਚ ਸ਼ੁਰੂ ਹੋਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ । ਪਰ ਇੱਕ ਪੱਕੇ ਇਲਾਜ਼ ਦੀ ਘਾਟ ਦੇ ਨਾਲ ਵਧੇਰੇ ਲੋਕਾਂ ਦਾ ਜਨਤਕ ਥਾਵਾਂ ਤੇ ਇਕੱਠੇ ਹੋਣਾ ਅਤੇ ਵੱਡੇ ਸ਼ਹਿਰਾਂ ਵਿੱਚ ਨਸਲੀ ਨਿਆਂ ਲਈ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨੇ ਹਾਲਾਤ ਹੋਰ ਮਾੜੇ ਕਰ ਦੇਣੇ ਨੇ।

ਉਨ੍ਹਾਂ ਨੇ ਸੂਬਿਆਂ ਨੂੰ ਚੇਤਾਵਨੀ ਦਿੱਤੀ ਕਿ ਫੈਡਰਲ ਸਰਕਾਰ ਵੱਲੋਂ ਦੱਸੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਨਾ ਛੱਡੋ।

ਸੋਚਣ ਵਾਲੀ ਗੱਲ ਇਹ ਹੈ ਕੀ ਭਾਰਤ ਸਰਕਾਰ ਦੇ ਤਾਲਾਬੰਦੀ ਖੋਲਣ ਤੋਂ ਬਾਅਦ ਵੀ ਲਗਾਤਾਰ ਕੋਰੋਨਾਵਾਇਰਸ ਦੇ ਕੇਸ ਵੱਧ ਰਹੇ ਨੇ ਕੀਤੇ ਭਾਰਤ ਸਰਕਾਰ ਨੇ ਤਾਲਾਬੰਦੀ ਖੋਲ ਕੋਈ ਗ਼ਲਤੀ ਤਾਂ ਨਹੀਂ ਕਰ ਲਈ। ਜਦ ਤੱਕ ਕੋਈ ਇਲਾਜ਼ ਪੱਕਾ ਨਹੀਂ ਲੱਭਿਆ ਜਾਂਦਾ ਤੱਦ ਤੱਕ ਸਮਾਜ ਤੇ ਇਕ ਖ਼ਤਰਾ ਹੀ ਬਣਿਆ ਹੈ ਤੇ ਸਾਨੂ ਆਪਣਾ ਤੇ ਪਰਿਵਾਰ ਦਾ ਧਿਆਨ ਰੱਖਣ ਦੀ ਲੋੜ ਹੈ।