ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅਮਰੀਕ ਸਿੰਘ ਅਜਨਾਲਾਂ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੈਲੇਂਜ ਕਬੂਲਣ ਤੋਂ ਬਾਅਦ ਢੱਡਰੀਆਂਵਾਲੇ  ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਪ੍ਰਮੇਸ਼ਰ ਦੁਆਰ ‘ਤੇ ਵਿਚਾਰ-ਚਰਚਾ ਨਾ ਕਰਨ ਵਾਲੀ ਗੱਲ ਕਰਦਿਆ ਢੱਡਰੀਆਂਵਾਲੇ ਨੇ ਨਿਊਜ਼ 18 ਪੰਜਾਬੀ ਚੈਨਲ ‘ਤੇ ਆ ਕੇ ਅਮਰੀਕ ਸਿੰਘ ਅਜਨਾਲਾਂ ਨੂੰ ਵਿਚਾਰ-ਚਰਚਾ ਕਰਨ ਦਾ ਸੱਧਾ ਦਿੱਤਾ ਹੈ।

ਉਹਨਾਂ ਅਜਨਾਲਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾ ਦਾ ਬਹਾਨਾ ਨਾ ਬਣਾਉਣ ਤੇ ਸਿੱਧਾ ਚੈਨਲ ‘ਤੇ ਆਉਣ, ਕਿਹਾ ਆਹਮਣੇ-ਸਾਹਮਣੇ ਬੈਠ ਕੇ ਵਿਚਾਰ-ਚਰਚਾ ਕਰਾਂਗੇ। ਢੱਡਰੀਆਂਵਾਲੇ ਨੇ ਦੱਸਿਆ ਕਿ ਅਮਰੀਕ ਸਿੰਘ ਅਜਨਾਲਾਂ ਨੇ ਇਕ ਵੀਡੀਓ ਬਣਾ ਕੇ ਪ੍ਰਮੇਸ਼ਰ ਦੁਆਰ ਜਾ ਕੇ ਵਿਚਾਰ-ਚਰਚਾ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਢੱਡਰੀਆਂਵਾਲੇ ਨੇ ਵੀਡੀਓ ਜ਼ਰੀਏ ਅਜਨਾਲਾਂ ਨੂੰ ਪ੍ਰਮੇਸ਼ਰ ਦੁਆਰ ਦੀ ਥਾਂ ਨਿਊਜ਼ 18 ‘ਤੇ ਆ ਕੇ ਬਹਿਸ ਕਰਨ ਦਾ ਸੱਧਾ ਦਿੱਤਾ ਹੈ।

ਢੱਡਰੀਆਂਵਾਲੇ ਨੇ ਦੱਸਿਆ ਕਿ ਅਜਨਾਲਾਂ ਨੂੰ ਕਈ ਵਾਰ ਇਕੱਠੇ ਬੈਠ ਕੇ ਵਿਚਾਰ-ਚਰਚਾ ਕਰਨ ਲਈ ਕਿਹਾ ਹੈ ਪਰ ਉਹਨਾਂ ਹਮੇਸ਼ਾ ਇਹ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਦਸਣਗੇ ਕਿ ਉਹ ਆਉਣਗੇ ਜਾ ਨਹੀਂ।

ਢੱਡਰੀਆਂਵਾਲੇ ਨੇ ਅਜਨਾਲਾਂ ਨੂੰ ਵੀਡੀਓ ਜ਼ਰੀਏ ਕਿਹਾ ਕਿ 13 ਤਰੀਕ ਨੂੰ ਨਿਊਜ਼ 18 ਤੇ ਆ ਕੇ ਗੱਲ ਕਰਨ ਜੇਕਰ ਉਹਨਾਂ ਨੂੰ 13 ਤਰੀਕ ਨਹੀ ਪਸੰਦ ਤਾਂ ਕੋਈ ਵੀ ਤਰੀਕ ਰੱਖ ਲੈਣ ਅਤੇ ਚੈਨਲ ‘ਤੇ ਬੈਠ ਕੇ ਇਕ ਘੰਟਾ ਜਾ 2 ਘੰਟੇ ਤੱਕ ਗੱਲ ਕਰਾਗੇ। ਇਸ ਤਰ੍ਹਾਂ ਰੋਜ ਰੋਜ ਲਾਇਵ ਹੋ ਕੇ ਉਹਨਾਂ ਦਾ ਹਾਸਾ-ਮਜਾਕ ਬਣਦਾ ਹੈ। ਇਸ ‘ਤੇ ਦਮਦਮੀ ਟਕਸਾਲੀ ਸਰਚਾਂਦ ਸਿੰਘ, ਬੁਲਾਰਾ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਸਵਾਲ ਚੁੱਕਿਆ ਕਿ ਉਹਨਾਂ ਨੂੰ ਸਾਹਿਬ ਦੀ ਹਜੂਰੀ ‘ਚ ਵਿਚਾਰ ਕਰਨ ‘ਤੇ ਕਿਉ ਮੌਤ ਪੈਂਦੀ ਹੈ,ਕਿਉ ਉਹ ਚੈਨਲਾਂ ਦਾ ਚੋਣ ਕਰ ਰਹੇ ਹਨ। ਕਿਹਾ, ਢੱਡਰੀਆਂਵਾਲਾ ਅਜਨਾਲਾਂ ਨੂੰ ਚਨੌਤੀ ਦੇ ਕੇ ਮੁਕਰ ਰਹੇ ਹਨ।

ਉਹਨਾਂ ਦੱਸਿਆ ਕਿ ਅਜਨਾਲਾਂ ਨੇ ਢੱਡਰੀਆਂਵਾਲੇ ਨੂੰ ਕਿਹਾ ਸੀ ਕਿ ਜੇਕਰ ਉਹ ਕਿਸੇ ਗੁਰਦੁਆਰੇ ਦੀ ਹਜੂਰੀ ‘ਚ ਨਹੀਂ ਆ ਸਕਦਾ ਤਾਂ ਅਸੀ ਉਸਦੇ ਡੇਰੇ ਤੇ ਹੀ ਚਲੇ ਜਾਵਾਗੇ। ਉਹਨਾਂ ਕਿਹਾ ਕਿ ਇਸ ਮਸਲੇ ਦਾ ਹੱਲ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੀ ਹੋ ਸਕਦਾ ਹੈ। ਕਿਹਾ ਢੱਡਰੀਆਂਵਾਲਾ ਲੋਕਾਂ ਨੂੰ ਬੇਫਕੁਫ ਬਣਾ ਰਿਹਾ ਹੈ। ਰਣਜੀਤ ਸਿੰਘ ਢੱਡਰੀਆਂਵਾਲਾ ਦਾ ਇਹ ਲਹਿਜ਼ਾ ਹੈ ਜਾ ਉਹ ਵਿਚਾਰ-ਚਰਚਾ ਹੀ ਨਹੀਂ ਕਰਨਾ ਚਾਉਂਦੇ ਹਨ।

Leave a Reply

Your email address will not be published. Required fields are marked *