‘ਦ ਖ਼ਾਲਸ ਬਿਊਰੋ:- ਕਾਂਗਰਸੀ MP ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੱਡੇ ਇਲਜਾਮ ਲਗਾਏ ਹਨ। ਬਿੱਟੂ ਨੇ ਕਿਹਾ ਕਿ ਜਥੇਦਾਰ ਸਾਹਿਬ ਬਾਹਰਲੀਆਂ ਤਾਕਤਾਂ ਨਾਲ ਰਲ ਚੁੱਕੇ ਹਨ।

 

 

ਬਿੱਟੂ ਨੇ ਇਲਜਾਮ ਲਾਇਆ ਕਿ ਜਥੇਦਾਰ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਰੈਫਰੈਂਡਮ-2020 ਦੇ ਹਮਾਇਤੀ ਬਣ ਚੁੱਕੇ ਹਨ। ਬਿੱਟੂ ਨੇ ਕਿਹਾ ਕਿ ਸਾਡੇ ਮਨਾਂ ਵਿੱਚੋਂ ਤਾਂ ਜਥੇਦਾਰ ਲਈ ਸਤਿਕਾਰ ਉਸ ਦਿਨ ਹੀ ਖ਼ਤਮ ਹੋ ਗਿਆ ਸੀ, ਜਦੋਂ ਉਹਨਾਂ ਨੇ ਜੇਲ੍ਹਾਂ ‘ਚ ਕੈਦ ਹਵਾਰਾ ਅਤੇ ਰਾਜੋਆਣਾ ਨੂੰ ਜਿੰਦਾ ਸ਼ਹੀਦ ਕਿਹਾ ਸੀ। ਬਿੱਟੂ ਨੇ ਕਿਹਾ ਕਿ ਜਥੇਦਾਰ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜੀ ਕਰਨਾ ਸ਼ੋਭਾ ਨਹੀਂ ਦਿੰਦਾ।

 

ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਦਿਨੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਸਾਨੂੰ ਖਾਲਿਸਤਾਨ ਦਿੱਤਾ ਜਾਵੇ, ਤਾਂ ਅਸੀਂ ਜ਼ਰੂਰ ਲੈ ਲਵਾਂਗੇ। ਜਥੇਦਾਰ ਨੇ ਇਹ ਵੀ ਕਿਹਾ ਸੀ ਹਿੰਦੋਸਤਾਨ ਵਿੱਚ ਘੱਟ-ਗਿਣਤੀਆਂ ਨੂੰ ਹਮੇਸ਼ਾ ਹੀ ਖਤਰਾ ਰਿਹਾ ਹੈ, ਸਾਡੇ ਧਾਰਮਿਕ ਅਸਥਾਨਾਂ ਨੂੰ ਵੀ ਖ਼ਤਰਾ ਹੈ। ਜਥੇਦਾਰ ਸਾਹਿਬ ਦੇ ਇਹਨਾਂ ਬਿਆਨਾਂ ਤੋਂ ਬਾਅਦ ਰਵਨੀਤ ਬਿੱਟੂ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ।

Leave a Reply

Your email address will not be published. Required fields are marked *