International

ਕੋਰੋਨਾਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ

ਚੰਡੀਗੜ੍ਹ-  ਕੋਰੋਨਾਵਾਇਰਸ ਕਾਰਨ ਜਿੱਥੇ ਹੁਣ ਤੱਕ ਕਈ ਲੋਕ ਆਪਣੀ ਜਾਨਾਂ ਗਵਾ ਚੁੱਕੇ ਹਨ ਉਥੇ ਹੀ ਸਪੇਨ ਦੀ ਰਾਜਪੁਮਾਰੀ ਮਾਰੀਆ ਟੇਰੇਸਾ ਵੀ ਖਤਰਨਾਕ ਕੋਰੋਨਾਵਾਇਰਸ ਕਰਕੇ ਆਪਣੀ ਜਾਨ ਗਵਾ ਬੈਠੀ ਹੈ। ਮਾਰੀਆ ਮਹਾਂਮਾਰੀ ਨਾਲ ਮਰਨ ਵਾਲੀ ਦੁਨੀਆ ਦੇ ਸ਼ਾਹੀ ਪਰਿਵਾਰ ਦੀ ਪਹਿਲੀ ਮੈਂਬਰ ਹੈ। ਉਨ੍ਹਾਂ ਦੀ ਉਮਰ 86 ਸਾਲ ਦੀ ਸੀ।

ਰਾਜਪੁਮਾਰੀ ਦੇ ਭਾਈ ਪ੍ਰਿੰਸ ਸਿਕਟੋ ਐਨਰਿਕੇ ਡੀ ਬਾਰਬੋਨ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਪ੍ਰਿੰਸ ਸਿਕਟੋ ਨੇ ਦੱਸਿਆ ਹੈ ਕਿ ਰਾਜਕੁਮਾਰੀ ਮਾਰੀਆ ਦੀ ਮੌਤ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਈ ਹੈ। ਕੋਰੋਨਾਵਾਇਰਸ ਦੇ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।  28 ਜੁਲਾਈ 1933 ਨੂੰ ਜਨਮੇ ਰਾਜਕੁਮਾਰੀ ਮਾਰੀਆ ਨੇ ਫਰਾਂਸ ਵਿਚ ਪੜ੍ਹਾਈ ਕੀਤੀ ਅਤੇ ਪੈਰਿਸ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣ ਗਈ ਸੀ।

ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਵੀ ਕੋਰੋਨਾ ਤੋਂ ਪੀੜ੍ਹਤ ਹਨ। ਪ੍ਰਿੰਸ ਚਾਰਲਸ ਕੁਆਰੰਟੀਨ ਵਿੱਚ ਚੱਲ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਾਨਸਨ ਵੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ।