The Khalas Tv Blog Punjab ਨਾਮਜ਼ਦੀਆਂ ਸਮੇਂ ਜ਼ੀਰਾ ‘ਚ ਹੋਈ ਹਿੰਸਾ ਖਿਲਾਫ 750 ਲੋਕਾਂ ਖਿਲਾਫ ਵੱਡਾ ਪੁਲਿਸ ਐਕਸ਼ਨ
Punjab

ਨਾਮਜ਼ਦੀਆਂ ਸਮੇਂ ਜ਼ੀਰਾ ‘ਚ ਹੋਈ ਹਿੰਸਾ ਖਿਲਾਫ 750 ਲੋਕਾਂ ਖਿਲਾਫ ਵੱਡਾ ਪੁਲਿਸ ਐਕਸ਼ਨ

ਬਿਉਰੋ ਰਿਪੋਰਟ – ਫਿਰੋਜ਼ਪੁਰ ਦੇ ਜ਼ੀਰਾ (ZIRA) ਹਲਕੇ ਵਿੱਚ ਪੰਚਾਇਚੀ ਚੋਣਾਂ (PUNJAB PANCHAYAT ELECTION 2024) ਨੂੰ ਲੈਕੇ ਨਾਮਜ਼ਦੀਆਂ ਫਾਈਲ ਕਰਨ ਦੌਰਾਨ ਬੀਤੇ ਦਿਨੀਂ ਹੋਈ ਗੋਲੀਬਾਰੀ,ਪੱਥਰਬਾਜ਼ੀ ਦੇ ਖਿਲਾਫ਼ ਹੁਣ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ । ਪੁਲਿਸ ਨੇ 750 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਇਸ ਹਮਲੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ (KULBIR SINGH ZIRA) ਵੀ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ ਸਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ (AAP MLA NARESH KATARIA) ਖਿਲਾਫ਼ ਹਿੰਸਾ ਦਾ ਇਲਜ਼ਾਮ ਲਗਾਇਆ ਸੀ । ਅੱਜ ਪੁਲਿਸ ਹਿੰਸਾ ਵਾਲੀ ਥਾਂ ਦੇ ਸਾਰੇ ਸੀਸੀਟੀਵੀ ਖੰਗਾਲੇਗੀ ਜਿਸ ਤੋਂ ਬਾਅਦ ਹਿੰਸਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਾਂ ‘ਤੇ ਪਰਚਾ ਦਰਜ ਹੋਏਗਾ।

ਪੁਲਿਸ ਨੇ ਜਿਹੜੀਆਂ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ ਉਸ ਵਿੱਚ ਆਰਮਸ ਐਕਟ (ARMS ACT) ਦੀ ਧਾਰਾ ਵੀ ਜੋੜੀ ਗਈ ਹੈ । ਪੂਰੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਨੂੰ ਵੀ ਹਵਾਈ ਫਾਇਰਿੰਗ ਕਰਨੀ ਪਈ ਸੀ।

ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਪੰਚਾਇਤੀ ਚੋਣਾਂ ਦੇ ਲਈ ਪਰਚਾ ਨਹੀਂ ਭਰਨ ਦਿੱਤਾ ਗਿਆ । ਟਰੈਕਟਰ ‘ਤੇ ਆਕੇ ਲੋਕਾਂ ਨੇ ਉਨ੍ਹਾਂ ‘ਤੇ ਪੱਥਰਾਅ ਕੀਤਾ । ਜਦਕਿ ਨਰੇਸ਼ ਕਟਾਰੀਆ ਦਾ ਦਾਅਵਾ ਹੈ ਕਿ ਹਿੰਸਾ ਕਰਨ ਵਾਲੇ ਕਾਂਗਰਸ ਦੇ ਆਪਣੇ ਹੀ ਵਰਕਰ ਸਨ,ਚੋਣਾਂ ਨੂੰ ਲੈਕੇ 2 ਗੁੱਟਾਂ ਦੇ ਵਿਚਾਲੇ ਟਕਰਾਅ ਹੋਇਆ ਸੀ ।

Exit mobile version