The Khalas Tv Blog Punjab ਜ਼ੀਰਾ ‘ਚ ਬੈਲੇਟ ਪੇਪਰ ‘ਤੇ ਸਿਆਈ ਸੁੱਟ ਕੇ ਫਰਾਰ ! ਆਮ ਆਦਮੀ ਪਾਰਟੀ ‘ਤੇ ਲੱਗੇ ਇਲਜ਼ਾਮ
Punjab

ਜ਼ੀਰਾ ‘ਚ ਬੈਲੇਟ ਪੇਪਰ ‘ਤੇ ਸਿਆਈ ਸੁੱਟ ਕੇ ਫਰਾਰ ! ਆਮ ਆਦਮੀ ਪਾਰਟੀ ‘ਤੇ ਲੱਗੇ ਇਲਜ਼ਾਮ

ਬਿਉਰੋ ਰਿਪੋਰਟ – ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਲੋਹਕੇ ਵਿੱਚ ਬੈਲੇਟ ‘ਤੇ ਸਿਆਈ ਸੁੱਟ ਕੇ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਕੰਮ ਪੋਲਿੰਗ ਬੂਥ ਦੇ ਅੰਦਰ ਕੀਤਾ ਗਿਆ ਹੈ। ਉਮੀਦਵਾਰ ਦਾ ਇਲਜ਼ਾਮ ਹੈ ਕਿ ਜਿਸ ਵੇਲੇ ਕਾਉਂਟਿੰਗ ਚੱਲ ਰਹੀ ਸੀ ਮੈਂ ਵਾਸ਼ਰੂਮ ਗਿਆ ਤਾਂ ਜਦੋਂ ਆਇਆ ਤਾਂ ਕੁਝ ਲੋਕ ਚਾਹ ਦੇਣ ਦੇ ਬਹਾਨੇ ਆਏ ਅਤੇ ਬੈਲੇਟ ਪੇਪਰ ‘ਤੇ ਸਿਆਈ ਸੁੱਟ ਕੇ ਭੱਜ ਗਏ ਕਿਉਂਕਿ ਉਨ੍ਹਾਂ ਦੇ ਉਮੀਦਵਾਰ ਨੂੰ ਹਾਰਨ ਦਾ ਡਰ ਸੀ। ਉਮੀਦਵਾਰ ਨੇ ਆਮ ਆਦਮੀ ਪਾਰਟੀ ‘ਤੇ ਇਹ ਹਰਕਤ ਕਰਨ ਦਾ ਇਲਜ਼ਾਮ ਲਗਾਇਆ ਹੈ ।

ਪਿੰਡ ਦੇ ਲੋਕਾਂ ਅਤੇ ਉਮੀਦਵਾਰਾਂ ਨੇ ਕਿਹਾ ਹੈ ਅਸੀਂ ਇਸ ਦੀ ਲਿਖਿਤ ਸ਼ਿਕਾਇਤ ਚੋਣ ਕਮਿਸ਼ਨ ਅਤੇ ਡੀਸੀ ਨੂੰ ਸੌਂਪਾਂਗੇ ਅਤੇ ਮੁੜ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਜਾਵੇਗੀ । ਉਧਰ ਮੌਕੇ ਤੇ ਅਧਿਕਾਰੀ ਵੀ ਪਹੁੰਚ ਗਏ ਹਨ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੂਰੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇਵਾਂਗੇ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ।

ਜ਼ੀਰਾ ਪੰਚਾਇਤੀ ਚੋਣਾਂ ਨੂੰ ਲੈਕੇ ਸਭ ਤੋਂ ਸੰਵੇਦਨਾਸ਼ੀਲ ਹਲਕਾ ਸੀ ਕਿਉਂਕਿ ਨਾਮਜ਼ਦਗੀਆਂ ਮੌਕੇ ਇੱਥੇ ਕਾਫੀ ਹਿੰਸਾ ਹੋਈ ਸੀ । ਇਸ ਦੌਰਾਨ ਕਾਂਗਰਸ ਦੇ ਆਗੂ ਕੁਲਦੀਪ ਸਿੰਘ ਜ਼ੀਰਾ ਵੀ ਜਖਮੀ ਹੋਏ ਸਨ । ਪੁਲਿਸ ਨੇ ਬਾਅਦ ਵਿੱਚੋਂ ਕਾਫੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ।

Exit mobile version