ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ, ਜਿੱਥੇ ਰੂਸ-ਯੂਕਰੇਨ ਯੁੱਧ ਮੁੱਖ ਵਿਸ਼ਾ ਸੀ। ਜ਼ੇਲੇਂਸਕੀ ਨੇ ਅਮਰੀਕਾ ਤੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦੀ ਮੰਗ ਕੀਤੀ ਸੀ, ਤਾਂ ਜੋ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ, ਪਰ ਉਹ ਖਾਲੀ ਹੱਥ ਵਾਪਸ ਪਰਤਿਆ।
ਟਰੰਪ ਨੇ ਸੰਕੇਤ ਦਿੱਤਾ ਕਿ ਉਹ ਫਿਲਹਾਲ ਮਿਜ਼ਾਈਲਾਂ ਨਹੀਂ ਦੇਣਗੇ, ਹਾਲਾਂਕਿ ਭਵਿੱਖ ਵਿੱਚ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ। ਟਰੰਪ ਨੇ ਕਿਹਾ, “ਉਮੀਦ ਹੈ, ਮਿਜ਼ਾਈਲਾਂ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਅਸੀਂ ਯੁੱਧ ਖਤਮ ਕਰ ਦੇਵਾਂਗੇ।” ਉਨ੍ਹਾਂ ਨੇ ਮਿਜ਼ਾਈਲਾਂ ਭੇਜਣ ਨਾਲ ਤਣਾਅ ਵਧਣ ਦੀ ਚਿੰਤਾ ਜਤਾਈ ਪਰ ਚਰਚਾ ਜਾਰੀ ਰੱਖਣ ਦੀ ਗੱਲ ਕੀਤੀ।
ਜ਼ੇਲੇਂਸਕੀ ਨੇ ਵੀ ਮਿਜ਼ਾਈਲਾਂ ਬਾਰੇ ਚਰਚਾ ਦੀ ਪੁਸ਼ਟੀ ਕੀਤੀ, ਪਰ ਕਿਹਾ ਕਿ ਅਮਰੀਕਾ ਤਣਾਅ ਵਧਾਉਣ ਤੋਂ ਬਚਣਾ ਚਾਹੁੰਦਾ ਹੈ। ਮੀਟਿੰਗ ਤੋਂ ਬਾਅਦ, ਟਰੰਪ ਨੇ ਸੋਸ਼ਲ ਮੀਡੀਆ ‘ਤੇ ਰੂਸ ਅਤੇ ਯੂਕਰੇਨ ਨੂੰ ਯੁੱਧ ਰੋਕਣ ਦੀ ਅਪੀਲ ਕੀਤੀ। ਇੱਕ ਦਿਨ ਪਹਿਲਾਂ, ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫ਼ੋਨ ‘ਤੇ ਗੱਲ ਕੀਤੀ ਅਤੇ ਹੰਗਰੀ ਵਿੱਚ ਮੁਲਾਕਾਤ ਲਈ ਸਹਿਮਤ ਹੋਏ।