The Khalas Tv Blog India YouTube ਨੇ ਕੀਤਾ ਵੱਡਾ ਬਦਲਾਅ ! ਇਸ ਵਜ੍ਹਾ ਨਾਲ ਹੁਣ ਵੀਡੀਓ ਵੇਖਣ ਦਾ ਮਜ਼ਾ ਹੋਵੇਗਾ ਘੱਟ !
India

YouTube ਨੇ ਕੀਤਾ ਵੱਡਾ ਬਦਲਾਅ ! ਇਸ ਵਜ੍ਹਾ ਨਾਲ ਹੁਣ ਵੀਡੀਓ ਵੇਖਣ ਦਾ ਮਜ਼ਾ ਹੋਵੇਗਾ ਘੱਟ !

ਬਿਊਰੋ ਰਿਪੋਰਟ : ਹੁਣ youtube ਨੇ ਵਿਗਿਆਪਨ ਦਾ ਦਾ ਨਵਾਂ ਫਾਰਮੂਲਾ ਬਣਾਇਆ ਹੈ । ਟੀਵੀ ‘ਤੇ ਜੇਕਰ ਤੁਸੀਂ youtube ਵੇਖ ਰਹੇ ਹੋ ਤਾਂ 30 ਸੈਕੰਡ ਦਾ ਵਿਗਿਆਪਨ ਵਿਖਾਇਆ ਜਾਵੇਗਾ। ਦਰਅਸਲ ਫਿਲਹਾਲ ਪਹਿਲਾਂ 15-15 ਸੈਕੰਡ ਦੇ 2 ਵਿਗਿਆਪਨ ਵਿਖਾਏ ਜਾਂਦੇ ਸਨ । ਪਰ ਹੁਣ 30 ਸੈਕੰਡ ਦਾ ਵਿਗਿਆਪਨ ਵਿਖਾਇਆ ਜਾਵੇਗਾ ਜਿਸ ਨੂੰ ਤੁਸੀਂ ਸਕਿਪ ਵੀ ਨਹੀਂ ਕਰ ਸਕਦੇ ਹੋ। ਇਸ ਦੀ ਸ਼ੁਰੂਆਤ ਅਮਰੀਕਾ ਦੇ ਯੂਜ਼ਰ ਨਾਲ ਸਭ ਤੋਂ ਪਹਿਲਾਂ ਹੋਈ ਹੈ, Youtube ਨੇ ਕਿਹਾ ਹੈ ਕਿ ਸਾਡੇ ਯੂਜ਼ਰਸ ਦੀ ਗਿਣਤੀ ਸਿਰਫ ਅਮਰੀਕਾ ਵਿੱਚ ਹੀ 150 ਮਿਲੀਅਨ ਹੋ ਗਈ ਹੈ । ਭਾਰਤ ਵਿੱਚ ਵੀ 30 ਸੈਕੰਡ ਵਾਲੇ ਵਿਗਿਆਪਨ ਜਲਦ ਸ਼ੁਰੂ ਕਰਨ ਜਾ ਰਿਹਾ ਹੈ ।

YouTube ਨੇ ਇਹ ਐਲਾਨ Brandcast 2023 ਇਵੈਂਟ ਵਿੱਚ ਕੀਤਾ ਸੀ । YouTube ਨੇ ਫੈਸਲਾ ਲਿਆ ਸੀ ਕਿ ਕਨੈਕਟੈਡ ਟੀਵੀ (CTV) ‘ਤੇ 30 ਸੈਕੰਡ ਦੇ ਵਿਗਿਆਪਨ ਵਿਖਾਏ ਜਾਣਗੇ ਜਿੰਨਾਂ ਨੂੰ ਹਟਾਇਆ ਨਹੀਂ ਜਾਵੇਗਾ । ਵਿਗਿਆਪਨ ਵੀਡੀਓ ਖਤਮ ਹੋਣ ਦੇ ਬਾਅਦ ਤੁਸੀਂ ਵੀਡੀਓ ਵੇਖ ਸਕੋਗੇ। Youtube ਨੇ ਕਿਹਾ ਹੈ ਕਿ ਇਸ ਦਾ ਫਾਇਦਾ ਵਿਗਿਆਪਨ ਦੇਣ ਵਾਲਿਆਂ ਨੂੰ ਹੋਵੇਗਾ ।

YouTube ਨੇ ਇਹ ਵੀ ਕਿਹਾ ਹੈ ਕਿ ਹੁਣ ਵੀਡੀਓ ਪਾਜ ਹੋਣ ‘ਤੇ ਵਿਗਿਆਪਨ ਵਿਖਾਈ ਜਾਵੇਗੀ,ਹਾਲਾਂਕਿ ਇਸ ਤਰ੍ਹਾਂ ਦੇ ਵਿਗਿਆਪਨ ਨਾਲ ਡਿਸਮਿਸ ਦਾ ਬਟਨ ਵੀ ਨਜ਼ਰ ਆਵੇਗਾ । YouTube ਨੇ ਹਾਲ ਹੀ ਵਿੱਚ ਇਹ ਕਿਹਾ ਸੀ ਕਿ ਜੇਕਰ ਕੋਈ ਐਡ ਬਲਾਕਰ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਵੀਡੀਓ ਨਹੀਂ ਵੇਖਣ ਦਿੱਤਾ ਜਾਵੇਗਾ । YouTube ਪ੍ਰੀਮਿਅਮ ਦੇ ਮਹੀਨੇ ਦਾ ਪਲਾਨ 129 ਰੁਪਏ ਹੈ ਅਤੇ ਇੱਕ ਸਾਲ ਵਾਲੇ ਪਲਾਨ ਦੀ ਕੀਮਤ 1,290 ਰੁਪਏ ਹੈ ।

Exit mobile version