The Khalas Tv Blog Punjab ਲੁਧਿਆਣਾ ‘ਚ ਕਾਰ ਰੇਸ ਲਗਾ ਰਹੇ ਸਨ ਨੌਜਵਾਨ , ਬੇਕਾਬੂ ਹੋਈ ਕਾਰ ਨੇ ਕਈ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ…
Punjab

ਲੁਧਿਆਣਾ ‘ਚ ਕਾਰ ਰੇਸ ਲਗਾ ਰਹੇ ਸਨ ਨੌਜਵਾਨ , ਬੇਕਾਬੂ ਹੋਈ ਕਾਰ ਨੇ ਕਈ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ…

Youths were conducting a car race in Ludhiana, an uncontrolled car damaged many vehicles...

ਲੁਧਿਆਣਾ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੇਜ਼ ਰਫ਼ਤਰ ਕਾਰ ਨੇ ਕਾਰਾਂ ਅਤੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਲੁਧਿਆਣਾ ਦੇ ਵ੍ਰਿੰਦਾਵਨ ਰੋਡ ‘ਤੇ ਸ਼੍ਰੀ ਸ਼ਿਵ ਮੰਦਰ ਦੇ ਬਾਹਰ ਇੱਕ ਤੇਜ਼ ਰਫਤਾਰ ਈਕੋਸਪੋਰਟ ਕਾਰ ਨੇ ਚਾਰ ਕਾਰਾਂ ਅਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਨੁਕਸਾਨ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਰੇਸ 2 ਕਾਰਾਂ ‘ਚ ਲੱਗੀ ਹੋਈ ਸੀ। ਇਸ ਦੌਰਾਨ ਇੱਕ ਕਾਰ ਬੇਕਾਬੂ ਹੋ ਗਈ। ਓਵਰ ਸਪੀਡ ਕਾਰ ਨੂੰ ਦੇਖ ਕੇ ਰਾਹਗੀਰਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ। ਇਹ ਘਟਨਾ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਇਸ ਘਟਨਾ ਤੋਂ ਤੁਰੰਤ ਬਾਅਦ ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 8 ਅਧੀਨ ਪੈਂਦੀ ਕੈਲਾਸ਼ ਚੌਂਕੀ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਕਾਰ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲਿਸ ਸੀਸੀਟੀਵੀ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਕਾਰ ਚਲਾ ਰਹੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਹੈ।

ਇਲਾਕਾ ਨਿਵਾਸੀ ਹਿਤੇਸ਼ ਸਚਦੇਵਾ ਨੇ ਦੱਸਿਆ ਕਿ ਕਾਰ ‘ਚ ਦੋ ਨੌਜਵਾਨ ਬੈਠੇ ਸਨ, ਜੋ ਤੇਜ਼ ਰਫਤਾਰ ਨਾਲ ਕਾਰ ਚਲਾ ਰਹੇ ਸਨ। ਇਸ ਦੌਰਾਨ ਕਾਰ ਨੇ ਪਹਿਲਾਂ ਈਟੀਓਸ ਅਤੇ ਇਨੋਵਾ ਨੂੰ ਨੁਕਸਾਨ ਪਹੁੰਚਾਇਆ ਅਤੇ ਫਿਰ ਵਰਨਾ ਅਤੇ ਇਨੋਵਾ ਨਾਲ ਟਕਰਾ ਗਈ। ਇਸ ਤੋਂ ਬਾਅਦ ਸੜਕ ‘ਤੇ ਖੜੀ ਇਕ ਐਕਟਿਵਾ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪੁਲਿਸ ਉਸ ਦੂਜੀ ਕਾਰ ਦੀ ਭਾਲ ‘ਚ ਲੱਗੀ ਹੋਈ ਹੈ, ਜਿਸ ਨਾਲ ਨੌਜਵਾਨ ਰੇਸ ਕਰ ਰਹੇ ਸਨ।

ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਨੁਕਸਾਨੀਆਂ ਕਾਰਾਂ ਦੇ ਮਾਲਕਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਉਸ ਕੋਲ ਸੀਸੀਟੀਵੀ ਵੀ ਆ ਗਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version