The Khalas Tv Blog Punjab ਲੁਧਿਆਣਾ ‘ਚ ਨੌਜਵਾਨ ਦਾ ਬਾਈਕ ਸਵਾਰ ਦੋ ਅਣਪਛਾਤਿਆਂ ਨੇ ਕਰ ਦਿੱਤਾ ਇਹ ਹਾਲ…
Punjab

ਲੁਧਿਆਣਾ ‘ਚ ਨੌਜਵਾਨ ਦਾ ਬਾਈਕ ਸਵਾਰ ਦੋ ਅਣਪਛਾਤਿਆਂ ਨੇ ਕਰ ਦਿੱਤਾ ਇਹ ਹਾਲ…

ਲੁਧਿਆਣਾ ‘ਚ 14 ਅਕਤੂਬਰ ਦੀ ਦੇਰ ਰਾਤ ਪਿੰਡ ਰਾਮਗੜ੍ਹ ਨੇੜੇ ਕੰਮ ਤੋਂ ਘਰ ਪਰਤ ਰਹੇ ਦੋ ਨੌਜਵਾਨਾਂ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਜ਼ਖ਼ਮੀ ਨੌਜਵਾਨ ਸੋਨੂੰ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਸੋਨੂੰ ਨੂੰ ਸਭ ਤੋਂ ਪਹਿਲਾਂ ਉਸ ਦਾ ਦੋਸਤ ਸੋਮਨਾਥ ਥਾਪਾ ਸਿਵਲ ਹਸਪਤਾਲ ਦਾਖਲ ਕਰਵਾਉਣ ਲਈ ਲੈ ਕੇ ਆਇਆ ਸੀ ਪਰ ਉਸ ਸਮੇਂ ਮੁੱਢਲੀ ਜਾਂਚ ਦੌਰਾਨ ਡਾਕਟਰਾਂ ਨੂੰ ਲੱਗਾ ਕਿ ਸ਼ਾਇਦ ਗੋਲੀ ਨੇੜਿਓਂ ਲੰਘ ਗਈ ਸੀ ਅਤੇ ਉਸ ਦੀ ਗਰਦਨ ਦੇ ਨੇੜੇ-ਤੇੜੇ ਕੱਟਿਆ ਹੋਇਆ ਸੀ। ਪਰ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਾ ਕਿ ਸੋਨੂੰ ਨੂੰ ਗੋਲੀ ਲੱਗੀ ਸੀ।

ਫਿਲਹਾਲ ਸੋਨੂੰ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।

ਬਦਮਾਸ਼ਾਂ ਨੇ ਸੋਨੂੰ ਦੀ ਜੇਬ ‘ਚੋਂ ਕਰੀਬ 3 ਹਜ਼ਾਰ ਰੁਪਏ ਕੱਢ ਲਏ ਸਨ। ਇਸ ਤੋਂ ਬਾਅਦ ਜਦੋਂ ਬਦਮਾਸ਼ ਮੋਬਾਈਲ ਖੋਹਣ ਲੱਗੇ ਤਾਂ ਸੋਨੂੰ ਨੇ ਉਨ੍ਹਾਂ ਦਾ ਸਾਹਮਣਾ ਕਰ ਲਿਆ। ਬਾਅਦ ਵਿੱਚ ਬਦਮਾਸ਼ ਉਥੋਂ ਫ਼ਰਾਰ ਹੋ ਗਏ।

ਸੋਨੂੰ ਦੇ ਗੁਆਂਢੀ ਸੋਮਨਾਥ ਥਾਪਾ ਨੇ ਦੱਸਿਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਮੂੰਹ ਛੁਪਾਉਣ ਲਈ ਮਾਸਕ ਪਹਿਨੇ ਹੋਏ ਸਨ। ਪੁਲਿਸ ਇਸ ਮਾਮਲੇ ਵਿੱਚ ਅਜੇ ਤੱਕ ਖਾਲੀ ਹੱਥ ਹੈ। ਇਸ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।

Exit mobile version