The Khalas Tv Blog Punjab ਬਠਿੰਡਾ ‘ਚ ਨ ਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌ ਤ
Punjab

ਬਠਿੰਡਾ ‘ਚ ਨ ਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌ ਤ

ਦ ਖ਼ਾਲਸ ਬਿਊਰੋ : ਬਠਿੰਡਾ ‘ਚ ਨ ਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌ ਤ ਹੋ ਗਈ। ਜਾਣਕਾਰੀ ਅਨੁਸਾਰ ਇਕ ਨੌਜਵਾਨ ਜਿਸ ਦੀ ਪਹਿਚਾਣ ਬੱਬਲਦੀਪ ਸਿੰਘ ਵਾਸੀ ਪਿੰਡ ਬਲਾਹੜ ਵਿੰਝੂ ਵਜੋਂ ਹੋਈ ਹੈ। ਨੌਜਵਾਨ ਦੀ ਨ ਸ਼ੇ ਦੀ ਓਵਰ ਡੋਜ਼ ਨਾਲ ਮੌ ਤ ਹੋ ਗਈ। ਹੈਰਾਨਗੀ ਇਸ ਗੱਲ ਦੀ ਹੈ ਕਿ ਨੌਜਵਾਨ ਦੇ ਨਾਲ ਦੋ ਹੋਰ ਸਾਥੀ ਨ ਸ਼ਾ ਕਰ ਰਹੇ ਸਨ, ਜਦੋਂ ਉਕਤ ਨੌਜਵਾਨ ਬੱਬਲਦੀਪ ਦੀ ਮੌ ਤ ਹੋ ਗਈ ਤਾਂ ਸਾਥੀ ਨੌਜਵਾਨਾਂ ਨੇ ਮ੍ਰਿ ਤ ਕ ਦੀ ਲਾਸ਼ ਮੋਟਰਸਾਇਕਲ ਦੇ ਵਿਚਾਲੇ ਰੱਖ ਕੇ ਘਰਾਂ ਦੇ ਨਜ਼ਦੀਕ ਦਰੱਖਤ ਕੋਲ ਸੁੱਟ ਕੇ ਫਰਾਰ ਹੋ ਗਏ, ਪਰ ਇਸ ਘ ਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ, ਜਿਸ ਕਰ ਕੇ ਪੁਲਿਸ ਨੇ ਉਨ੍ਹਾਂ ਦੋਨਾਂ ਨੌਜਵਾਨਾਂ ਦੀ ਪਹਿਚਾਣ ਕਰ ਲਈ ਹੈ।

ਥਾਣਾ ਨੇਹੀਆਂਵਾਲਾ ਦੇ ਐੱਸਐੱਚਓ ਵਰੁਨ ਕੁਮਾਰ ਨੇ ਦੱਸਿਆ ਕਿ ਮ੍ਰਿ ਤਕ ਬੱਬਲਦੀਪ ਦੇ ਪਿਤਾ ਜਸਕਰਨ ਸਿੰਘ ਦੇ ਬਿਆਨ ‘ਤੇ ਦੋਨਾਂ ਨੌਜਵਾਨਾਂ ਖਿਲਾਫ਼ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨ ਮਿਲ ਕੇ ਨ ਸ਼ਾ ਕਰ ਰਹੇ ਹੋਣਗੇ, ਜਿਸ ਕਰਕੇ ਨ ਸ਼ੇ ਦੀ ਓਵਰਡੋਜ਼ ਕਰਕੇ ਬੱਬਲਦੀਪ ਦੀ ਮੌ ਤ ਹੋ ਗਈ।

ਉਨ੍ਹਾਂ ਦੱਸਿਆ ਕਿ ਫਿਲਹਾਲ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋ ਸ਼ੀਆਂ ਨੂੰ ਜਲਦ ਗ੍ਰਿਫ ਤਾਰ ਕਰ ਕੇ ਸਾਰੇ ਮਾਮਲੇ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਘ ਟਨਾ ਕੱਲ੍ਹ ਦੁਪਹਿਰ ਵੇਲੇ ਦੀ ਹੈ, ਅੱਜ ਮ੍ਰਿ ਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪੀ ਜਾ ਰਹੀ ਹੈ।

Exit mobile version