The Khalas Tv Blog Punjab 6 ਮਹੀਨੇ ਪਹਿਲਾਂ ਵਿਆਹ ਹੋਇਆ! ਅੱਜ ਅਰਥੀ ਉੱਠੀ! ਕੁਝ ਲਾਲਚੀ ਔਰਤਾਂ ਨੇ ਨੌਜਵਾਨ ਦੀ ਜਾਨ ਲੈ ਲਈ !
Punjab

6 ਮਹੀਨੇ ਪਹਿਲਾਂ ਵਿਆਹ ਹੋਇਆ! ਅੱਜ ਅਰਥੀ ਉੱਠੀ! ਕੁਝ ਲਾਲਚੀ ਔਰਤਾਂ ਨੇ ਨੌਜਵਾਨ ਦੀ ਜਾਨ ਲੈ ਲਈ !

ਬਿਉਰੋ ਰਿਪੋਰਟ – ਫਾਜ਼ਿਲਕਾ ਦੇ ਇੱਕ ਘਰ ਵਿੱਚ 6 ਮਹੀਨੇ ਪਹਿਲਾਂ ਵਿਆਹ ਦੇ ਸ਼ਗਨਾ ਦੀਆਂ ਰੌਣਕਾ ਸਨ, ਅੱਜ ਉਸੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਜਿਸ ਨੂੰਹ ਨੂੰ ਘਰ ਚਾਹ ਨਾਲ ਵਿਆਹ ਕੇ ਲਿਆਏ ਸਨ, ਉਸ ਦਾ ਪਤੀ ਹੁਣ ਦੁਨੀਆ ਤੋਂ ਚੱਲਾ ਗਿਆ ਹੈ। ਚਿੱਟੇ ਨੇ ਘਰ ਵਿੱਚ ਹਨੇਰਾ ਕਰ ਦਿੱਤਾ ਹੈ। ਫਾਜ਼ਿਲਕਾ ਦੇ ਪਿੰਡ ਅਲਿਆਨਾ ਦਾ ਨੌਜਵਾਨ ਨਸ਼ੇ ਦਾ ਆਦੀ ਸੀ, ਨਸ਼ੇ ਦਾ ਟੀਕਾ ਲਗਾਇਆ ਤਾਂ ਫਿਰ ਨਹੀਂ ਉੱਠ ਸਕਿਆ। ਬਲਵਿੰਦਰ ਦੀ ਉਮਰ 18 ਸਾਲ ਸੀ ਅਤੇ ਰਾਤ 11 ਵਜੇ ਤੋਂ ਲਾਪਤਾ ਸੀ।

ਸੋਮਵਾਰ ਸਵੇਰ 5 ਵਜੇ ਪਰਿਵਾਰ ਨੂੰ ਸ਼ਾਹਪੁਰ ਰੋਡ ਦੇ ਘਰ ਦੇ ਨਜ਼ਦੀਕ ਉਸ ਦੀ ਲਾਸ਼ ਮਿਲੀ। ਜਾਣਕਾਰੀ ਮੁਤਾਬਕ ਨੌਜਵਾਨ ਚਿੱਟੇ ਦਾ ਆਦੀ ਸੀ, 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਨੁਕੇਰੀਆਂ ਵਿੱਚ ਚਿੱਟੇ ਦਾ ਧੰਦਾ ਸ਼ਰੇਆਮ ਹੋ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਪਿੰਡ ਦੇ ਲੋਕਾਂ ਇਲਜ਼ਾਮ ਹੈ ਕਿ ਕੁੜੀਆਂ ਸ਼ਰੇਆਮ ਹੋਮ ਡਿਲੀਵਰੀ ਕਰ ਰਹੀਆਂ ਹਨ। ਨੌਜਵਾਨ ਦੀ ਮੌਤ ਤੋਂ ਬਾਅਦ ਹੁਣ ਪਿੰਡ ਵਾਲਿਆਂ ਨੇ ਨਸ਼ੇ ‘ਤੇ ਨਕੇਲ ਕੱਸਣ ਦੇ ਲਈ ਮੀਟਿੰਗ ਬੁਲਾਈ ਹੈ।

ਪੰਜਾਬ ਵਿੱਚ ਨਸ਼ਾ ਪਿਛਲੇ 2 ਦਹਾਕਿਆਂ ਤੋਂ ਵੱਡਾ ਮੁੱਦਾ ਹੈ। ਕਿਸੇ ਸਿਆਸਤਦਾਨ ਨੇ ਗੁਟਕਾ ਸਾਹਿਬ ‘ਤੇ ਸਹੁੰ ਖਾਕੇ 4 ਹਫ਼ਤਿਆਂ ਵਿੱਚ ਨਸ਼ਾ ਖਤਮ ਦਾ ਵਾਅਦਾ ਕੀਤਾ ਸੀ, ਕਿਸੇ ਸਿਆਸੀ ਪਾਰਟੀ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਤਾਂ ਕਿਸੇ ਨੇ ਨਸ਼ਾ ਖਤਮ ਕਰਨ ਲਈ ਮੌਕਾ ਮੰਗਿਆ। ਪਰ ਹਰ ਸਹੂੰ ਵੀ ਝੂਠੀ ਨਿਕਲੀ, ਵਾਅਦਾ ਵੀ ਵਿਸਾਰ ਦਿੱਤਾ ਗਿਆ, ਜਨਤਾ ਹੁਣ ਵੀ ਨਸ਼ੇ ਤੋਂ ਪਰੇਸ਼ਾਨ ਹੈ। ਇਸ ਉਮੀਦ ਨਾਲ ਕੀ ਸ਼ਾਇਦ ਕੋਈ ਆਏ ਅਤੇ ਨਸ਼ੇ ਵੇਚਣ ਵਾਲਿਆਂ ਦਾ ਲੱਕ ਤੋੜੇ ਤਾਂਕੀ ਪੰਜਾਬ ਦੀ ਜਵਾਨੀ ਆਪਣੇ ਪੈਰਾਂ ‘ਤੇ ਖੜੀ ਹੋ ਸਕੇ।

ਇਹ ਵੀ ਪੜ੍ਹੋ –  ਬ੍ਰਿਟਿਸ਼ ਸਿੱਖ ਸੰਸਦ ਮੈਂਬਰ ’ਤੇ ਲੱਗ ਸਕਦੀ ਪਾਬੰਦੀ, ਹਾਊਸ ਆਫ਼ ਕਾਮਨਜ਼ ਦੀ ਬੁਲਾਈ ਮੀਟਿੰਗ

 

Exit mobile version