The Khalas Tv Blog India ਦਿੱਲੀ ‘ਚ ਨੌਜਵਾਨਾਂ ਨੂੰ ਨਹੀਂ ਲੱਗੇਗਾ ਟੀਕਾ
India

ਦਿੱਲੀ ‘ਚ ਨੌਜਵਾਨਾਂ ਨੂੰ ਨਹੀਂ ਲੱਗੇਗਾ ਟੀਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ‘ਦਿੱਲੀ ਨੂੰ ਹਰ ਮਹੀਨੇ 80 ਲੱਖ ਵੈਕਸੀਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸਦੇ ਮੁਕਾਬਲੇ ਮਈ ਮਹੀਨੇ ਵਿੱਚ ਦਿੱਲੀ ਨੂੰ ਸਿਰਫ 16 ਲੱਖ ਵੈਕਸੀਨ ਮਿਲੀ ਅਤੇ ਜੂਨ ਮਹੀਨੇ ਲਈ ਕੇਂਦਰ ਸਰਕਾਰ ਨੇ ਦਿੱਲੀ ਲਈ ਵੈਕਸੀਨ ਦਾ ਕੋਟਾ ਹੋਰ ਘੱਟ ਕਰ ਦਿੱਤਾ ਹੈ। ਜੂਨ ਵਿੱਚ ਦਿੱਲੀ ਨੂੰ ਕੇਂਦਰ ਸਰਕਾਰ ਵੱਲੋਂ ਸਿਰਫ 8 ਲੱਖ ਵੈਕਸੀਨ ਹੀ ਦਿੱਤੀ ਜਾਵੇਗੀ’।

ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਵਿੱਚ ਅੱਜ ਤੋਂ ਨੌਜਵਾਨਾਂ ਦਾ ਕਰੋਨਾ ਵੈਕਸੀਨੇਸ਼ਨ ਬੰਦ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੌਜਵਾਨਾਂ ਦੇ ਲਈ ਜਿੰਨੀ ਵੈਕਸੀਨ ਭੇਜੀ ਸੀ, ਉਹ ਖਤਮ ਹੋ ਗਈ ਹੈ। ਕੁੱਝ ਵੈਕਸੀਨ ਦੀ ਡੋਜ਼ ਬਚੀ ਹੈ, ਜੋ ਕਿ ਕੁੱਝ ਸੈਂਟਰਾਂ ਵਿੱਚ ਦਿੱਤੀ ਜਾ ਰਹੀ ਹੈ। ਇਹ ਡੋਜ਼ ਵੀ ਅੱਜ ਸ਼ਾਮ ਤੱਕ ਖਤਮ ਹੋ ਜਾਵੇਗੀ। ਕੱਲ੍ਹ ਤੋਂ ਨੌਜਵਾਨਾਂ ਲਈ ਸਾਰੇ ਵੈਕਸੀਨੇਸ਼ਨ ਸੈਂਟਰ ਬੰਦ ਹੋ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਵੈਕਸੀਨ ਦਿੱਲੀ ਨੂੰ ਭੇਜੀਆਂ ਸਨ, ਉਹ ਸਭ ਇਸਤੇਮਾਲ ਹੋ ਗਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਹੋਰ ਕਰੋਨਾ ਵੈਕਸੀਨ ਸਪਲਾਈ ਕਰਨ ਦੀ ਅਪੀਲ ਕਰ ਚੁੱਕੇ ਹਾਂ ਤਾਂ ਜੋ ਵੈਕਸੀਨੇਸ਼ਨ ਸੈਂਟਰ ਮੁੜ ਤੋਂ ਖੋਲ੍ਹੇ ਜਾ ਸਕਣ’।

ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਵਿੱਚ ਕਰੋਨਾ ਦੀ ਰਫਤਾਰ ਬੇਸ਼ੱਕ ਕਾਫੀ ਘੱਟ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਪਾਜ਼ੀਟਿਵ ਕੇਸਾਂ ਦੀ ਦਰ ਘੱਟ ਕੇ 3.5 ਫੀਸਦੀ ਰਹਿ ਗਈ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਕਰੋਨਾ ਦਾ ਖਤਰਾ ਟਲ ਗਿਆ ਹੈ’।

Exit mobile version