The Khalas Tv Blog Punjab ਲੁਧਿਆਣਾ ਦੀਆਂ ਸੜਕਾਂ ‘ਤੇ ਵਕੀਲ ਨਾਲ ਹੋਈ ਕੁੱਟਮਾਰ
Punjab

ਲੁਧਿਆਣਾ ਦੀਆਂ ਸੜਕਾਂ ‘ਤੇ ਵਕੀਲ ਨਾਲ ਹੋਈ ਕੁੱਟਮਾਰ

ਬਿਊਰੋ ਰਿਪੋਰਟ –  ਲੁਧਿਆਣਾ (Ludhiana) ਦੇ ਫਿਰਜਪੁਰ ਰੋਡ (Firozpur Road) ਤੇ’ ਇਕ ਵਕੀਲ ਦੀ ਕਾਰ ਸਵਾਰ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਹੈ। ਵਕੀਲ ਦੀ ਕੁੱਟਮਾਰ ਕਰਨ ਤੋਂ ਬਾਅਦ ਕਾਰ ਸਵਾਰ ਨੌਜਵਾਨ ਫਰਾਰ ਹੋ ਗਏ ਪਰ ਵਕੀਲ ਵੱਲੋਂ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਕਾਰ ਦੇ ਨਾਲ ਹੀ ਲਟਕ ਗਿਆ। ਕਾਰ ਸਵਾਰ ਨੌਜਵਾਨਾਂ ਵੱਲੋਂ 200 ਮੀਟਰ ਤੱਕ ਵਕੀਲ ਨੂੰ ਘਸੀਟਿਆ ਗਿਆ। ਇਸ ਤੋਂ ਬਾਅਦ ਵਕੀਲ ਚਿੱਕੜ ਵਿਚ ਡਿੱਗ ਕੇ ਜ਼ਖ਼ਮੀ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਰੋਕ ਕੇ ਕਾਬੂ ਕਰ ਲਿਆ। ਪੁਲਿਸ ਵੱਲੋਂ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। 

ਦੱਸ ਦੇਈਏ ਕਿ ਦੋ ਕਾਰਾਂ ਵਿੱਚ ਅਚਾਨਕ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਵੇ ਕਾਰਾਂ ਦੇ ਸਵਾਰਾਂ ਵਿੱਚ ਬਹਿਸ ਹੋ ਗਈ ਅਤੇ ਇਹ ਬਹਿਸ ਥੋੜੇ ਸਮੇਂ ਬਾਅਦ ਹੀ ਇਕ ਝੜਪ ਵਿੱਚ ਬਦਲ ਗਈ। ਕਾਰ ਸਵਾਰ ਨੌਜਵਾਨਾਂ ਨੇ ਵਕੀਲ ਦੀ ਕੁੱਟਮਾਰ ਕੀਤੀ ਅਤੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਫਰਾਰ ਹੋ ਗਏ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ –   ਗਿੱਪੀ ਗਰੇਵਾਲ ਅਦਾਲਤ ‘ਚ ਨਹੀਂ ਹੋਏ ਪੇਸ਼! ਅਦਾਲਤ ਨੇ ਦਿੱਤੀ ਨਵੀਂ ਤਰੀਕ

 

Exit mobile version