The Khalas Tv Blog Punjab ਮੁਹਾਲੀ ‘ਚ ਹੋਈ ਵੱਡੀ ਵਾਰਦਾਤ, ਬੈਂਕ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ
Punjab

ਮੁਹਾਲੀ ‘ਚ ਹੋਈ ਵੱਡੀ ਵਾਰਦਾਤ, ਬੈਂਕ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ

ਮੁਹਾਲੀ (Mohali) ਦੇ ਪਿੰਡ ਮਾਜਰਾ (Majra) ’ਚ ਵੱਡੀ ਘਟਨਾ ਵਾਪਰੀ ਹੈ, ਯੂਨੀਅਨ ਬੈਂਕ ਵਿੱਚ ਤਾਇਨਾਤ ਸੁਰੱਖਿਆ ਕਰਮੀ ਗੁਰਵਿੰਦਰ ਸਿਘ ਨੇ ਬੈਂਕ ਵਿੱਚ ਆਏ ਨੌਜਵਾਨ ਮਨਵੀਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੇ ਢਿੱਡ ਵਿੱਚ ਵੱਜੀ, ਜਿਸ ਨਾਲ ਉਸ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਕਰ ਸੁਰੱਖਿਆ ਕਰਮੀ ਅਤੇ ਨੌਜਵਾਨ ਵਿਚਕਾਰ ਬਹਿਸ ਹੋਈ ਸੀ, ਇਹ ਬਹਿਸ ਇੰਨੀ ਵਧ ਗਈ ਕਿ ਸੁਰੱਖਿਆ ਕਰਮੀ ਨੇ ਗੋਲੀ ਚਲਾ ਦਿੱਤੀ। ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਉਸ ਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦਾ ਤਾਪ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਪਹਿਲਾਂ ਵੀ ਹੋਈ ਸੀ ਬਹਿਸ

ਪੀਜੀਆਈ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਨਵੀਰ ਕੁਝ ਦਿਨ ਪਹਿਲਾਂ ਵੀ ਬੈਂਕ ਆਇਆ ਸੀ, ਜਿਸ ਦੌਰਾਨ ਉਸ ਦੀ ਸੁਰੱਖਿਆ ਕਰਮੀ ਨਾਲ ਬਹਿਸ ਹੋਈ ਸੀ। ਉਸ ਸਮੇਂ ਬੈਂਕ ਦੇ ਕਰਮਚਾਰਿਆਂ ਵੱਲੋਂ ਮਾਹੌਲ ਨੂੰ ਸ਼ਾਤ ਕਰਵਾ ਦਿੱਤਾ ਗਿਆ ਸੀ।

ਰੋਪੜ ਦਾ ਸੀ ਸੁਰੱਖਿਆ ਕਰਮੀ

ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੁਰੱਖਿਆ ਕਰਮੀ ਗੁਰਵਿੰਦਰ ਸਿੰਘ ਰੋਪੜ ਦਾ ਰਹਿਣ ਵਾਲ ਸੀ। ਉਹ ਇਸ ਸਮੇਂ ਮੁਹਾਲੀ ਦੇ ਪਿੰਡ ਮਾਜਰਾ ਦੀ ਯੂਨੀਅਨ ਬੈਂਕ ਵਿੱਚ ਨੌਕਰੀ ਕਰ ਰਿਹਾ ਸੀ।

ਮਨਵੀਰ ਪੀਜੀਆਈ ‘ਚ ਕਰ ਚੁੱਕਾ ਕੰਮ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਾਪਤ ਹੋਈ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਮਨਵੀਰ ਪਹਿਲਾਂ ਪੀਜੀਆਈ ਵਿੱਚ ਨੌਕਰੀ ਕਰ ਚੁੱਕਾ ਹੈ। ਉਹ ਫਿਲਹਾਲ ਹੁਣ ਵਿਹਲਾ ਹੀ ਸੀ।

ਉਹ ਵੀ ਪੜ੍ਹੋ –   ਸਵਿਸ ਬੈਂਕ ਦੇ ਭਾਰਤੀ ਪੈਸਿਆਂ ਦਾ ਫਿਰ ਹੋਇਆ ਜ਼ਿਕਰ, ਆਈ ਵੱਡੀ ਖ਼ਬਰ

 

Exit mobile version