The Khalas Tv Blog Punjab ਚਾਚੇ ਨੇ ਗਾਲ਼੍ਹਾਂ ਕੱਢੀਆਂ ਤਾਂ ਗੁੱਸੇ ’ਚ ਨੌਜਵਾਨ ਦਾ ਬਲੇਡ ਨਾਲ ਵੱਢਿਆ ਆਪਣਾ ਗਲ਼
Punjab

ਚਾਚੇ ਨੇ ਗਾਲ਼੍ਹਾਂ ਕੱਢੀਆਂ ਤਾਂ ਗੁੱਸੇ ’ਚ ਨੌਜਵਾਨ ਦਾ ਬਲੇਡ ਨਾਲ ਵੱਢਿਆ ਆਪਣਾ ਗਲ਼

ਲੁਧਿਆਣਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਬਲੇਡ ਨਾਲ ਆਣਾ ਗਲ਼ ਵੱਢ ਲਿਆ। ਖੁਸ਼ਕਿਸਮਤੀ ਇਹ ਰਹੀ ਕਿ ਉਸ ਨੂੰ ਸਮੇਂ ਸਿਰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 20 ਟਾਂਕੇ ਲਾ ਕੇ ਬਚਾ ਲਿਆ। ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਸੀ।

ਜ਼ਖਮੀ ਨੌਜਵਾਨ ਦਾ ਨਾਂ ਰੋਸ਼ਨ ਹੈ। ਉਹ ਘਰ ਵਿੱਚ ਹੀ ਵਹਿਲਾ ਰਹਿੰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ। ਰੌਸ਼ਨ ਦੇ ਚਾਚੇ ਨੇ ਉਸ ਨੂੰ ਗਾਲ਼੍ਹਾਂ ਕੱਢ ਦਿੱਤੀਆਂ, ਜਿਸ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਬਲੇਡ ਨਾਲ ਆਪਣਾ ਗਲਾ ਕੱਟ ਲਿਆ।

ਜ਼ਖਮੀ ਨੌਜਵਾਨ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੇ ਚਾਚੇ ਨਾਲ ਝਗੜੇ ਤੋਂ ਬਾਅਦ ਬਲੇਡ ਨਾਲ ਆਪਣਾ ਗਲਾ ਵੱਢ ਲਿਆ ਹੈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪਿਤਾ ਸਿਵਲ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਪਿਤਾ ਅਨੁਸਾਰ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ। ਉਸ ਦਾ ਪੁੱਤਰ ਅਜੇ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ। ਉਸ ਦੀ ਗਰਦਨ ’ਤੇ ਕਰੀਬ 20 ਟਾਂਕੇ ਲੱਗੇ ਹਨ।

 

Exit mobile version