The Khalas Tv Blog Punjab ਅਸਮਾਨ ‘ਤੇ ਪਹੁੰਚੀ ਪਿਆਜ਼ ਦੀ ਕੀਮਤ ! ਪੰਜਾਬ ‘ਚ 3 ਗੁਣਾ ਘੱਟ ਕੀਮਤ ‘ਤੇ ਪਿਆਜ਼ ਚਾਹੀਦ ਹੈ ਤਾਂ ਆਧਾਰ ਲੈ ਕੇ ਪਹੁੰਚੋ !
Punjab

ਅਸਮਾਨ ‘ਤੇ ਪਹੁੰਚੀ ਪਿਆਜ਼ ਦੀ ਕੀਮਤ ! ਪੰਜਾਬ ‘ਚ 3 ਗੁਣਾ ਘੱਟ ਕੀਮਤ ‘ਤੇ ਪਿਆਜ਼ ਚਾਹੀਦ ਹੈ ਤਾਂ ਆਧਾਰ ਲੈ ਕੇ ਪਹੁੰਚੋ !

ਬਿਉਰੋ ਰਿਪੋਰਟ : ਪੰਜਾਬ ਵਿੱਚ ਹੁਣ ਅਧਾਰ ਕਾਰਡ ਵਿਖਾ ਕੇ ਪਿਆਜ ਮਿਲੇਗਾ । ਇਹ ਕੋਈ ਮਜ਼ਾਕ ਨਹੀਂ ਹੈ ਬਲਕਿ ਸੱਚ ਹੈ । ਜੇਕਰ ਤੁਹਾਡੇ ਕੋਲ ਅਧਾਰ ਹੈ ਤਾਂ ਤੁਹਾਨੂੰ 25 ਰੁਪਏ ਕਿਲੋ ਪਿਆਜ ਮਿਲੇਗਾ ਨਹੀਂ ਤਾਂ ਤਿੰਨ ਗੁਣਾ ਵੱਧ 75 ਰੁਪਏ ਦੇਣੇ ਹੋਣਗੇ। ਪੂਰੇ ਦੇਸ਼ ਵਿੱਚ ਪਿਆਜ ਦੀ ਕੀਮਤ ਅਸਮਾਨ ‘ਤੇ ਪਹੁੰਚ ਗਈ ਹੈ ਕਈ ਸੂਬਿਆਂ ਵਿੱਚ ਪਿਆਜ 100 ਦੇ ਪਾਰ ਹੋ ਗਿਆ ਹੈ । ਇਸੇ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ 25 ਰੁਪਏ ਕਿਲੋ ਦੇ ਹਿਸਾਬ ਨਾਲ ਪਿਆਜ ਵੇਚਿਆ ਜਾਵੇਗਾ ।
ਜਲੰਧਰ ਦੀ ਮਕਸੂਦਾ ਮੰਡੀ ਵਿੱਚ ਇਸ ਦੀ ਸ਼ੁਰੂਆਤ ਹੋ ਗਈ ਹੈ। ਕੇਂਦਰ ਸਰਕਾਰ ਦੇ ਵੱਲੋਂ ਨੈਸ਼ਨਲ ਕੋ-ਆਪਰੇਟਿਵ ਕੰਜ਼ਯੂਮਰ ਫੈਡਰੇਸ਼ਨ ਦੇ ਵੱਲੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ।

ਅਧਾਰ ਕਾਰਡ ‘ਤੇ 4 ਕਿਲੋ ਪਿਆਜ ਮਿਲਣਗੇ

ਜਲੰਧਰ ਮਕਸੂਦਾ ਮੰਡੀ ਵਿੱਚ ਪਹੁੰਚ ਕੇ ਅਧਿਕਾਰੀ ਦੀਪਕ ਨੇ ਦੱਸਿਆ ਕਿ ਇੱਕ ਅਧਾਰ ਕਾਰਡ ‘ਤੇ ਪ੍ਰਤੀ ਵਿਅਕਤੀ ਨੂੰ ਵੱਧ ਤੋਂ ਵੱਧ 4 ਕਿਲੋ ਪਿਆਜ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੇ ਜਾਣਗੇ। ਮਕਸੂਦਾਂ ਸਬਜੀ ਮੰਡੀ ਦੀ ਫਰੂਟ ਮਾਰਕਿਟ ਵਿੱਚ ਬਣੀ 78 ਨੰਬਰ ਦੁਕਾਨ ਦੇ ਬਾਹਰ ਇਹ ਸਟਾਲ ਲਗਾਇਆ ਜਾਵੇਗਾ । ਸਵੇਰ 9 ਵਜੇ ਤੁਸੀਂ ਸਸਤਾ ਪਿਆਜ ਖਰੀਦ ਸਕਦੇ ਹੋ।

ਪਿਆਜ ਦੀ ਵੱਧ ਦੀ ਕੀਮਤ ਨਾਲ ਲੋਕਾਂ ‘ਤੇ ਬੋਝ ਵਧਿਆ

ਤੁਹਾਨੂੰ ਦੱਸ ਦੇਇਏ ਕਿ ਪਿਆਜ ਦੀ ਕੀਮਤ ਪਹਿਲਾਂ 55 ਰੁਪਏ ਸੀ ਫਿਰ 70 ਅਤੇ ਹੁਣ ਕਈ ਥਾਵਾਂ ਤੇ 100 ਵੀ ਮਾਰ ਕਰ ਚੁੱਕੀ ਹੈ । ਸਰਕਾਰ ਵਲੋਂ ਦਿੱਤੀ ਗਈ ਰਾਹਤ ਕਾਫੀ ਮਦਦਗਾਰ ਸਾਬਿਤ ਹੋਵੇਗੀ । ਤਿਉਹਾਰਾਂ ਦੇ ਸੀਜ਼ਨ ਵਿੱਚ ਪਿਆਜ ਨੇ ਲੋਕਾਂ ਦੇ ਘਰ ਦਾ ਬਜਟ ਵਿਗਾੜ ਦਿੱਤਾ ਸੀ ।

ਵਪਾਰੀਆਂ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਪਿਆਜ ਦੀ ਫਸਲ ਨਾਸਿਕ ਅਤੇ ਰਾਜਸਥਾਨ ਤੋਂ ਆਉਂਦੀ ਹੈ । ਪਰ ਉੱਥੋਂ ਹੁਣ ਫਸਲ ਆਉਣੀ ਬੰਦ ਹੋ ਗਈ ਹੈ । ਜਿਸ ਦੇ ਚੱਲ ਦੇ ਪਿਆਜ ਦੀ ਕੀਮਤ ਅਸਮਾਨ ਤੱਕ ਪਹੁੰਚ ਗਈ ਹੈ । ਜਿਸ ਦੀ ਵਜ੍ਹਾ ਕਰਕੇ ਕੀਮਤ ਵਿੱਚ ਵਾਧਾ ਹੋ ਰਿਹਾ ਹੈ । ਲਿਆਜਾ ਅਫਗਾਨੀਸਤਾਨ ਤੋਂ ਪਿਆਜ ਦੀ ਡਿਲੀਵਰੀ ਹੋਣ ਦੇ ਬਾਅਦ ਪਿਆਜ ਦੀ ਕੀਮਤ ਵਿੱਚ ਕਮੀ ਆਏਗੀ । ਇਸ ਵਿਚਾਲੇ ਕੇਂਦਰ ਸਰਕਾਰ ਨੇ ਖਾਸ ਯੋਜਨਾ ਦੇ ਤਹਿਤ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ ਵੇਚਣੇ ਸ਼ੁਰੂ ਕਰ ਦਿੱਤੇ ਹਨ।

Exit mobile version