The Khalas Tv Blog India ਯੋਗਰਾਜ ਦਾ ਕਪਿਲ ਅਤੇ ਧੋਨੀ ’ਤੇ ਵਿਵਾਦਿਤ ਬਿਆਨ! ‘ਉਹ ਹਾਲ ਕਰਾਂਗਾ, ਦੁਨੀਆ ਥੁੱਕੇਗੀ!’
India Punjab Sports

ਯੋਗਰਾਜ ਦਾ ਕਪਿਲ ਅਤੇ ਧੋਨੀ ’ਤੇ ਵਿਵਾਦਿਤ ਬਿਆਨ! ‘ਉਹ ਹਾਲ ਕਰਾਂਗਾ, ਦੁਨੀਆ ਥੁੱਕੇਗੀ!’

ਬਿਉਰੋ ਰਿਪੋਰਟ: ਯੁਵਰਾਜ ਸਿੰਘ (Yuvraj Singh) ਦੇ ਪਿਤਾ ਯੋਗਰਾਜ ਸਿੰਘ (Yograj Singh) ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਏ ਹਨ। ਇਸ ਵਾਰ ਯੋਗਰਾਜ ਨੇ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ MS ਧੋਨੀ ’ਤੇ ਵਿਵਾਦਿਤ ਬਿਆਨ ਦਿੱਤਾ ਹੈ। ਭਾਰਤ ਦੇ ਲਈ 7 ਮੈਚ ਖੇਡਣ ਵਾਲੇ ਯੋਗਰਾਜ ਸਿੰਘ ਨੇ ਕਿਹਾ ਮੈਂ ਧੋਨੀ ਨੂੰ ਜ਼ਿੰਦਗੀ ਵਿੱਚ ਕਦੇ ਵੀ ਮੁਆਫ਼ੀ ਨਹੀਂ ਕਰਾਂਗਾ। ਯੋਗਰਾਜ ਦਾ ਕੁਮੈਂਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਧਰ ਭਾਰਤ ਨੂੰ ਪਹਿਲਾਂ ਵਰਲਡ ਕੱਪ ਜਿਤਾਉਣ ਵਾਲੇ ਕਪਿਲ ਦੇਵ ਦੇ ਬਾਰੇ ਯੋਗਰਾਜ ਸਿੰਘ ਨੇ ਕਿਹਾ ਉਨ੍ਹਾਂ ਨੇ 1981 ਵਿੱਚ ਮੈਨੂੰ ਟੀਮ ਤੋਂ ਕੱਢਿਆ ਸੀ, ਉਨ੍ਹਾਂ ਨੂੰ ਮੈਂ ਕਿਹਾ ਸੀ ਕਿ ਉਹ ਹਾਲ ਕਰਕੇ ਛੱਡਾਂਗਾ ਦੁਨੀਆ ਤੁਹਾਡੇ ’ਤੇ ਥੁੱਕੇਗੀ।

ਯੋਗਰਾਜ ਸਿੰਘ ਨੇ ਕਿਹਾ ਮੈਂ ਕਦੇ ਵੀ ਉਸ ਨੂੰ ਮੁਆਫ਼ ਨਹੀਂ ਕਰਦਾ ਜੋ ਮੇਰੇ ਨਾਲ ਗ਼ਲਤ ਕਰਦਾ ਹੈ। ਮੈਂ ਉਸ ਨੂੰ ਕਦੇ ਵੀ ਗਲ਼ ਨਾਲ ਨਹੀਂ ਲਗਾਉਂਦਾ ਭਾਵੇਂ ਉਹ ਮੇਰੇ ਪਰਿਵਾਰ ਦਾ ਮੈਂਬਰ ਹੀ ਕਿਉਂ ਨਾ ਹੋਵੇ। ਉਨ੍ਹਾਂ ਧੋਨੀ ’ਤੇ ਤੰਜ ਕੱਸਦੇ ਹੋਏ ਕਿਹਾ ਅੱਜ ਯੁਵਰਾਜ ਸਿੰਘ ਕੋਲ 13 ਟ੍ਰਾਫੀਆਂ ਹਨ ਤੇਰੇ ਕੋਲ ਸਿਰਫ਼ ਵਰਲਡ ਕੱਪ ਹੈ।

ਯੋਗਰਾਜ ਨੇ 1983 ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ’ਤੇ ਇਲਜ਼ਾਮ ਲਗਾਇਆ ਕਿ ਉਹ ਮੈਨੂੰ ਆਪਣੇ ਖਿਲਾਫ ਤਗੜੇ ਮੁਕਾਬਲੇ ਦੇ ਤੌਰ ’ਤੇ ਵੇਖਦੇ ਸਨ ਇਸੇ ਲਈ ਮੈਨੂੰ ਟੀਮ ਤੋਂ ਬਾਹਰ ਕੀਤਾ। ਮੈਂ ਜ਼ਿੰਦਗੀ ਵਿੱਚ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਯੋਗਰਾਜ ਚੀਜ਼ ਕੀ ਹੈ? ਜਿਸ ਨੂੰ ਤੁਸੀਂ ਹੇਠਾਂ ਡੇਗਿਆ ਅੱਜ ਪੂਰੀ ਦੁਨੀਆ ਮੇਰੇ ਪੈਰਾਂ ਹੇਠਾਂ ਹੈ। ਸਲਾਮ ਕਰਦੇ ਹਾਂ ਉਹ ਲੋਕ ਜਿਨ੍ਹਾਂ ਨੇ ਬਹੁਤ ਬੁਰਾ ਕੀਤਾ ਸੀ। ਕਿਸੇ ਨੂੰ ਕੈਂਸਰ ਹੈ ਕਿਸੇ ਦਾ ਘਰ ਟੁੱਟ ਗਿਆ ਕਿਸੇ ਦੇ ਘਰ ਪੁੱਤਰ ਨਹੀਂ। ਤੁਸੀਂ ਸਮਝ ਰਹੇ ਹੋ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ। ਉਹ ਸਾਡੇ ਗ੍ਰੇਟਸ ਕਪਤਾਨ ਆਫ ਆਲ ਟਾਇਮ ਮਿਸਟਰ ਕਪਿਲ ਦੇਵ, ਉਨ੍ਹਾਂ ਨੂੰ ਮੈਂ ਕਿਹਾ ਸੀ ਕਿ ਉਹ ਹਾਲ ਕਰਕੇ ਛੱਡਾਂਗਾ ਦੁਨੀਆ ਥੁਕੇਗੀ ਤੁਹਾਡੇ ’ਤੇ। ਅੱਜ ਯੁਵਰਾਜ ਦੇ ਕੋਲ 13 ਟ੍ਰਾਫੀਆਂ ਹਨ ਤੁਹਾਡੇ ਕੋਲ ਸਿਰਫ਼ 1 ਵਰਲਡ ਕੱਪ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੋਗਰਾਜ ਨੇ ਧੋਨੀ ’ਤੇ ਨਿਸ਼ਾਨਾ ਲਗਾਇਆ ਹੋਵੇ, ਜਦੋ ਪਿਛਲੇ ਸਾਲ CSK 2024 ਵਿੱਚ ਹਾਰੀ ਸੀ ਤਾਂ ਯੋਗਰਾਜ ਨੇ ਧੋਨੀ ’ਤੇ ਯੁਵਰਾਜ ਨਾਲ ਸੜਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ CSK IPL 2024 ਹਾਰ ਗਈ, ਕਿਉਂਕਿ ਜੋ ਬੀਜੋਗੇ ਉਹ ਹੀ ਵੱਢੋਗੇ। ਯੁਵਰਾਜ ਸਿੰਘ IPL ਦੇ ਅੰਬੈਸਡਰ ਹਨ, ਉਨ੍ਹਾਂ ਨੂੰ ਸਲਾਮ, ਘਮੰਡੀ ਧੋਨੀ, ਉਹ ਕਿੱਥੇ ਹਨ? ਉਸ ਨੇ ਯੁਵਰਾਜ ਸਿੰਘ ਨਾਲ ਹੱਥ ਤੱਕ ਨਹੀਂ ਮਿਲਾਇਆ।

Exit mobile version