The Khalas Tv Blog India 350ਵੇਂ ਸ਼ਹੀਦੀ ਪੁਰਬ ’ਤੇ UP ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ! CM ਯੋਗੀ ਨੇ ਦਸਤਾਰ ਸਜਾ ਕੇ ਕੀਤਾ ਉਦਘਾਟਨ
India Punjab Religion

350ਵੇਂ ਸ਼ਹੀਦੀ ਪੁਰਬ ’ਤੇ UP ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ! CM ਯੋਗੀ ਨੇ ਦਸਤਾਰ ਸਜਾ ਕੇ ਕੀਤਾ ਉਦਘਾਟਨ

ਬਿਉਰੋ ਰਿਪੋਰਟ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਯੂਪੀ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਅੱਜ ਆਰੰਭ ਕੀਤੀ ਗਈ ਜਿਸਦਾ ਉਦਘਾਟਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ। ਸੀਐਮ ਯੋਗੀ ਖ਼ੁਦ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਇਸਨੂੰ ਦਿੱਲੀ ਲਈ ਰਵਾਨਾ ਕੀਤਾ। ਯਾਤਰਾ ਗੁਰਦੁਆਰਾ ਨਾਕਾ ਹਿੰਡੋਲਾ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਨਿਵਾਸ ਤੱਕ ਪਹੁੰਚੀ ਜਿੱਥੇ ਮੁੱਖ ਮੰਤਰੀ ਯੋਗੀ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ।

ਸੀਐਮ ਯੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ ’ਤੇ ਸਜਾ ਕੇ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਯੋਗੀ ਨੇ ਇਸ ਮੌਕੇ ਜਨਤਕ ਸਭਾ ਨੂੰ ਵੀ ਸੰਬੋਧਨ ਕੀਤਾ। ਨਾਲ ਹੀ ਸ਼ਬਦ ਕੀਰਤਨ ਅਤੇ ਕਥਾ ਵਿਚਾਰ ਤੋਂ ਬਾਅਦ ਗੁਰੂ ਲੰਗਰ ਵੀ ਵੰਡਿਆ ਗਿਆ।

ਇਹ ਯਾਤਰਾ ਲਖਨਊ ਤੋਂ ਬਾਅਦ, ਕਾਨਪੁਰ, ਇਟਾਵਾ, ਆਗਰਾ ਹੁੰਦੇ ਹੋਏ ਦਿੱਲੀ ਦੇ ਚਾਂਦਨੀ ਚੌਕ, ਸ਼ੀਸ਼ਗੰਜ ਵਿਖੇ ਸਥਿਤ ਗੁਰਦੁਆਰੇ ਪਹੁੰਚੇਗੀ।

Exit mobile version