The Khalas Tv Blog India ਕਿਸਾਨ ਮੋਰਚੇ ’ਚੋਂ ਯੋਗੇਂਦਰ ਯਾਦਵ ਇੱਕ ਮਹੀਨੇ ਲਈ ਮੁਅੱਤਲ
India Punjab

ਕਿਸਾਨ ਮੋਰਚੇ ’ਚੋਂ ਯੋਗੇਂਦਰ ਯਾਦਵ ਇੱਕ ਮਹੀਨੇ ਲਈ ਮੁਅੱਤਲ

‘ਦ ਖ਼ਾਲਸ ਟੀਵੀ ਬਿਊਰੋ :- ਸਵਰਾਜ ਅਭਿਆਨ ਦੇ ਮੁਖੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਲੀਡਰ ਯੋਗੇਂਦਰ ਯਾਦਵ ਨੂੰ ਅੱਜ ਇਕ ਮਹੀਨੇ ਲਈ ਮੋਰਚੇ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਲਈ ਯਾਦਵ ਵਲੋਂ ਕੀਤੇ ਟਵੀਟ ਨੂੰ ਅਧਾਰ ਬਣਾਇਆ ਗਿਆ ਹੈ, ਜੋ ਉਨ੍ਹਾਂ ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਕੀਤਾ ਸੀ। ਜਾਣਕਾਰੀ ਅਨੁਸਾਰ ਕੁਝ ਕਿਸਾਨ ਜਥੇਬੰਦੀਆਂ ਨੇ ਇਸ ’ਤੇ ਇਤਰਾਜ਼ ਜਤਾਇਆ ਸੀ। ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿੱਚ ਕੁਝ ਹੋਰ ਆਗੂਆਂ ’ਤੇ ਵੀ ਗਾਜ਼ ਡਿੱਗ ਸਕਦੀ ਹੈ। ਇਕ ਕਿਸਾਨ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਯਾਦਵ ਦੀ ਮੁਅੱਤਲੀ ਦਾ ਫੈਸਲਾ ਮੋਰਚੇ ਦੀ ਅੱਜ ਦੀ ਮੀਟਿੰਗ ’ਚ ਲਿਆ ਗਿਆ ਹੈ।

Exit mobile version