The Khalas Tv Blog Punjab ਪੰਜਾਬ ਦੇ 4 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਸੂਬੇ ਭਰ ‘ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ
Punjab

ਪੰਜਾਬ ਦੇ 4 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਸੂਬੇ ਭਰ ‘ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ

ਕੱਲ੍ਹ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲਬਾਈ ਛਾਈ ਹੋਈ ਹੈ। ਇਸੇ ਦੌਰਾਨ ਫ਼ਤਿਹਗੜ ਸਾਹਿਬ, ਪਟਿਆਲਾ ਅਤੇ ਰਾਜਪੁਰਾ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ। ਅੱਜ ਵੀ ਮੁਹਾਲੀ, ਚੰਡੀਗੜ੍ਹ, ਪਟਿਆਲਾ, ਰੋਪੜ, ਨਵਾਂ ਸ਼ਹਿਰ ਅਤੇ ਫ਼ਤਿਹਗੜ੍ਹ ’ਚ ਬੱਦਲ ਛਾਏ ਹੋਏ ਹਨ।

ਪੰਜਾਬ ਵਿੱਚ ਅੱਜ ਮੌਸਮ ਵਿਗਿਆਨ ਕੇਂਦਰ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹਿਮਾਚਲ ਨਾਲ ਲੱਗਦੇ 4 ਜ਼ਿਲ੍ਹਿਆਂ ਤੱਕ ਸੀਮਤ ਹੈ। ਅੱਜ ਸੂਬੇ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੂਜੇ ਬੰਨੇ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।

ਜੁਲਾਈ ਵਿੱਚ 19% ਘੱਟ ਮੀਂਹ

ਜੁਲਾਈ ਦਾ ਮਹੀਨਾ ਪੰਜਾਬ ਲਈ ਚੰਗਾ ਨਹੀਂ ਸੀ। ਜਿੱਥੇ ਦੇਸ਼ ਭਰ ਵਿੱਚ ਚੰਗੀਆਂ ਬਾਰਿਸ਼ਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਵਿੱਚ 1 ਤੋਂ 28 ਜੁਲਾਈ ਦੇ ਵਿਚਕਾਰ ਆਮ ਨਾਲੋਂ 19% ਘੱਟ ਮੀਂਹ ਪਿਆ ਹੈ। ਅੰਦਾਜ਼ਾ ਹੈ ਕਿ ਅਗਸਤ ਦਾ ਮਹੀਨਾ ਪੰਜਾਬ ਲਈ ਚੰਗਾ ਰਹੇਗਾ। 1 ਤੋਂ 28 ਜੁਲਾਈ ਤੱਕ ਪੰਜਾਬ ਵਿੱਚ 117.7 ਫੀਸਦ ਬਾਰਿਸ਼ ਹੋਈ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਆਮ ਬਾਰਿਸ਼ 144.9 ਮਿਲੀਮੀਟਰ ਹੁੰਦੀ ਹੈ।

 

Exit mobile version