ਦਿੱਲੀ : ਦਿੱਲੀ ਪੁਲਿਸ ਨੇ ਅਜਿਹੀ Y-TUBER ਕੁੜੀ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਨੇ ਹਨੀ ਟਰੈਪ ਵਿੱਚ ਫਸਾ ਕੇ ਇੱਕ ਸਖ਼ਸ ਕੋਲੋ 80 ਲੱਖ ਰੁਪਏ ਲੁੱਟ ਲਏ ਹਨ । ਨਮਕਾ ਕਾਦਿਰ ਨਾਂ ਦੀ ਇਸ ਯੂ ਟਿਉਬਰ ਨੇ ਪ੍ਰਾਈਵੇਟ ਕੰਪਨੀ ਦੇ ਮਾਲਕ ਨੂੰ ਜਬਰ ਜਨਾਹ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ । ਉਹ ਆਪਣੀ ਇਸ ਚਾਲ ਵਿੱਚ ਸਫਲ ਤਾਂ ਹੋਈ ਪਰ ਬਾਅਦ ਵਿੱਚੋਂ ਪੁਲਿਸ ਦੇ ਹੱਥੀ ਚੜ ਗਈ । ਕਾਦਿਰ ਦਾ ਪਤੀ ਵੀ ਉਸ ਦੇ ਨਾਲ ਇਸ ਮਾਮਲੇ ਵਿੱਚ ਸ਼ਾਮਲ ਸੀ । ਦੂਜਾ ਮੁਲਜ਼ਮ ਮਨੀਸ਼ ਉਰਫ ਵਿਰਾਟ ਬੇਨੀਵਾਲ ਫਿਲਹਾਲ ਇਸ ਮਾਮਲੇ ਵਿੱਚ ਫਰਾਰ ਦੱਸਿਆ ਜਾ ਰਿਹਾ ਹੈ । ਉਸ ਨੂੰ ਲੱਭਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।
Y-TUBER ਕਾਦਿਰ ਦੇ 6 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ
ਨਮਕਾ ਕਾਦਿਰ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਅਤੇ Y-TUBE ‘ਤੇ ਉਸ ਦੇ 6 ਲੱਖ 17 ਹਜ਼ਾਰ ਦੇ ਕਰੀਬ ਸਬਸਕ੍ਰਾਈਬਰ ਹਨ। ਉਸ ਦੇ ਖਿਲਾਫ਼ ਬਾਦਸ਼ਾਹਪੁਰ ਦੇ 21 ਸਾਲ ਦੇ ਦਿਨੇਸ਼ ਯਾਦਵ ਨੇ ਸ਼ਿਕਾਇਤ ਕਰਜ ਕਰਵਾਈ ਸੀ । ਵਿਗਿਆਪਨ ਕੰਪਨੀ ਚਲਾਉਣ ਵਾਲੇ ਦਿਨੇਸ਼ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਹ ਕਾਦਿਰ ਦੇ ਸੰਪਰਕ ਵਿੱਚ ਆਇਆ ਸੀ । ਉਸ ਵੇਲੇ ਉਸ ਦਾ ਪਤੀ ਬੇਨੀਵਾਲ ਵੀ ਉਸ ਦੇ ਨਾਲ ਸੀ । ਕਾਦਿਰ ਨੇ ਆਪਣੇ ਚੈੱਨਲ ‘ਤੇ ਉਸ ਦਾ ਬਿਜਨੈੱਸ ਪਰਮੋਟ ਕਰਨ ਦੇ ਲਈ 2 ਲੱਖ ਰੁਪਏ ਮੰਗੇ ਸਨ । ਦਿਨੇਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਮਕਾ ਕਾਦਿਰ ਨੇ ਉਸ ਨੂੰ ਦੱਸਿਆ ਕਿ ਉਹ ਮੈਨੂੰ ਪਸੰਦ ਕਰਦੀ ਹੈ ਅਤੇ ਵਿਆਹ ਕਰਵਾਉਣਾ ਚਾਉਂਦੀ ਹੈ। ਜਿਸ ਤੋਂ ਬਾਅਦ ਦਿਨੇਸ਼ ਅਤੇ ਕਾਦਿਰ ਚੰਗੇ ਦੋਸਤ ਹੋ ਗਏ। ਦਿਨੇਸ਼ ਨੇ ਦੱਸਿਆ ਕਿ ਕਾਦਿਰ ਅਤੇ ਮਨੀਸ਼ ਇੱਕ ਦਿਨ ਉਸ ਨੂੰ ਕਲੱਬ ਵਿੱਚ ਲੈ ਗਏ ਅਤੇ ਰੂਮ ਬੁੱਕ ਕਰਵਾਇਆ, ਅਗਲੀ ਸਵੇਰ ਜਦੋਂ ਦਿਨੇਸ਼ ਉਠਿਆ ਤਾਂ ਕਾਦਿਰ ਨੇ ਸਾਰੇ ਬੈਂਕ ਕਾਰਡ ਮੰਗੇ ਅਤੇ ਨਾ ਦੇਣ ‘ਤੇ ਜਬਰ ਜਨਾਹ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ।
ਪੀੜਤ ਦਿਨੇਸ਼ ਮੁਤਾਬਿਕ ਨਮਕਾ ਕਾਦਿਰ ਨੇ ਆਪਣੇ ਸਾਥੀ ਮਨੀਸ਼ ਨਾਲ ਮਿਲ ਕੇ ਉਸ ਤੋਂ 80 ਲੱਖ ਦੀ ਰਕਮ ਦੇ ਗਿਫਟ ਲਏ। ਇਸ ਬਾਰੇ ਜਦੋਂ ਦਿਨੇਸ਼ ਨੇ ਪਿਤਾ ਨੂੰ ਜਾਣਕਾਰੀ ਦਿੱਤੀ ਤਾਂ ਦੋਵਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਹੁਣ ਕਾਦਿਰ ਪੁਲਿਸ ਦੀ ਗਿਰਫਤ ਵਿੱਚ ਹੈ ।