The Khalas Tv Blog Punjab ਕੁਸ਼ਤੀ ਨੂੰ ਲੈ ਕੇ ਮੰਦਭਾਗੀ ਖ਼ਬਰ ਆਈ ਸਾਹਮਣੇ , ਜਾਣੋ ਕੀ!
Punjab

ਕੁਸ਼ਤੀ ਨੂੰ ਲੈ ਕੇ ਮੰਦਭਾਗੀ ਖ਼ਬਰ ਆਈ ਸਾਹਮਣੇ , ਜਾਣੋ ਕੀ!

ਪੰਜਾਬ ‘ਚ ਸਮੇਂ ਸਮੇਂ ‘ਤੇ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਹਨ। ਪੰਜਾਬ ਵਿੱਚ ਕੁਸ਼ਤੀ ਦੀ ਇੱਕ ਵਿਲੱਖਣ ਥਾਂ ਹੈ। ਕੁਸ਼ਤੀ ਨੂੰ ਲੈ ਕੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਧਰਮਕੋਟ ਵਿਖੇ 3 ਅਪ੍ਰੈਲ ਨੂੰ ਕਰਵਾਏ ਕੁਸ਼ਤੀ ਮੁਕਾਬਲੇ ਵਿੱਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਭਲਵਾਨ ਸਾਲੀਮ (24) ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਲੀਮ ਲੌਂਗੋਵਾਲ ਹਾਲ ਅਬਾਦ ਦਾਣਾ ਮੰਡੀ ਧਰਮਕੋਟ ਦਾ ਵਸਨੀਕ ਸੀ।

ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕੁਸ਼ਤੀ ਮੁਕਾਬਲੇ ਦੌਰਾਨ ਦੂਸਰੇ ਪਹਿਲਵਾਲ ਨੇ ਸਾਲੀਮ ਨੂੰ ਚੁੱਕ ਕੇ ਸੁੱਟਿਆ, ਜਿਸ ਕਾਰਨ ਉਸ ਦੀ ਧੌਣ ’ਤੇ ਗੰਭੀਰ ਸੱਟ ਲੱਗ ਗਈ, ਜਿਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ -ਸਾਂਪਲਾ ਨੇ ਲੈ ਲਿਆ ਫਾਇਨਲ ਫੈਸਲਾ ! ਚੋਣ ਲੜਨ ‘ਤੇ ਸਸਪੈਂਸ ਖਤਮ !

Exit mobile version