The Khalas Tv Blog International ਦੁਨੀਆ ‘ਚ ਸਭ ਤੋਂ ਲੰਮੀ ਨੱਕ ਵਾਲਾ ਸ਼ਖ਼ਸ !ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਨਾਂ ਦਰਜ
International

ਦੁਨੀਆ ‘ਚ ਸਭ ਤੋਂ ਲੰਮੀ ਨੱਕ ਵਾਲਾ ਸ਼ਖ਼ਸ !ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਨਾਂ ਦਰਜ

World longest nose man

ਥਾਮਸ ਦੇ ਨੱਕ ਦੀ ਲੰਬਾਈ 7.5 ਇੰਚ ਯਾਨੀ 19 ਸੈਂਟੀਮੀਟਰ

ਬਿਉਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਫੋਟੋ ਪਾਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਹ ਫੋਟੋ ਹੈ ਥਾਮਸ ਵਰਲਡ ਦੀ । ਵਰਲਡ ਦੀ ਨੱਕ 7.5 ਇੰਚ ਯਾਨੀ 19 ਸੈਂਟੀਮੀਟਰ ਲੰਮੀ ਹੈ । ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਵੈੱਬ ਸਾਈਟ ‘ਤੇ ਵੀ ਇਸ ਸ਼ਖ਼ਸ ਦੇ ਨਾਂ ਦਾ ਪੇਜ ਬਣਿਆ ਹੋਇਆ ਹੈ । ਜੋ ਇਸ ਦੇ ਬਾਰੇ ਜਾਣਕਾਰੀ ਦਿੰਦਾ ਹੈ

ਸੋਸ਼ਲ ਮੀਡੀਆ ‘ਤੇ ਮਿਲੀ ਜਾਣਕਾਰੀ ਮੁਤਾਬਿਕ ਥਾਮਸ ਇੱਕ ਅੰਗਰੇਜ਼ੀ ਸਰਕਸ ਦਾ ਕਲਾਕਾਰ ਸੀ ਜੋ 18ਵੀਂ ਸ਼ਤਾਬਦੀ ਵਿੱਚ ਰਹਿੰਦਾ ਸੀ ਅਤੇ ਉਹ ਦੁਨੀਆ ਦੀ ਸਭ ਤੋਂ ਵੱਡੀ ਨੱਕ ਲਈ ਮਸ਼ਹੂਰ ਸੀ । ਜਿਸ ਦੀ ਲੰਬਾਈ 7.5 ਇੰਚ ਯਾਨੀ 19 ਸੈਂਟੀ ਮੀਟਰ ਸੀ । ਸੋਸ਼ਲ ਮੀਡੀਆ ‘ਤੇ ਥਾਮਸ ਦੀ ਇਕ ਫੋਟੋ ਨੂੰ 1.20 ਲੱਖ ਯੂਜ਼ਰ ਨੇ ਲਾਈਕ ਕੀਤਾ ਹੈ ਅਤੇ 7,200 ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ।

ਕੀ ਹੈ ਗਿਨੀਜ ਵਰਲਡ ਰਿਕਾਰਡ

ਗਿਨੀਜ ਵਰਲਡ ਰਿਕਾਰਡ ਨੇ ਆਪਣੀ ਵੈੱਬਸਾਈਟ ‘ਤੇ ਮਿਸਟਰ ਥਾਮਸ ਦੀ ਉਪਲਬਦੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸਨ 1770 ਦੌਰਾਨ ਉਹ ਇੰਗਲੈਂਡ ਵਿੱਚ ਰਹਿੰਦੇ ਸਨ ਅਤੇ ਸਰਕਸ ਮੈਂਬਰ ਸਨ ਜਿੰਨਾਂ ਦੀ ਨੱਕ 19 ਸੈਂਟੀਮੀਟਰ ਲੰਮੀ ਸੀ ।

ਹਾਲਾਂਕਿ ਸਭ ਤੋਂ ਵੱਡੀ ਨੱਕ ਦਾ ਵਾਲਾ ਇਕ ਹੋਰ ਇਨਸਾਨ ਹੁਣ ਵੀ ਇਸ ਦੁਨੀਆ ਵਿੱਚ ਮੌਜੂਦਾ ਹੈ ਪਰ ਉਸ ਦੇ ਨੱਕ ਦੀ ਲੰਬਾਈ ਥਾਮਸ ਤੋਂ ਘੱਟ ਹੈ। ਰਿਕਾਰਡ ਮੁਤਾਬਿਕ ਇਹ ਸ਼ਖ਼ਸ ਤੁਰਕੀ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਮਿਹਤਮ ਓਜੁਰੇਕ ਹੈ। ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਸੀ । ਮਿਹਤਮ ਓਜੁਨੇਕ ਦੇ ਨੱਕ ਦੀ ਲੰਬਾਈ 3.46 ਇੰਚ ਦੱਸੀ ਜਾ ਰਹੀ ਹੈ।

Exit mobile version