The Khalas Tv Blog India ਦਿੱਲੀ ’ਚ ਮਜ਼ਦੂਰਾਂ ਲਈ ਵੱਡਾ ਐਲਾਨ! ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਕੰਮ ਤੋਂ ਛੁੱਟੀ!
India Technology

ਦਿੱਲੀ ’ਚ ਮਜ਼ਦੂਰਾਂ ਲਈ ਵੱਡਾ ਐਲਾਨ! ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਕੰਮ ਤੋਂ ਛੁੱਟੀ!

ਕੌਮੀ ਰਾਜਧਾਨੀ ਦਿੱਲੀ ਵਿੱਚ ਭਿਆਨਕ ਗਰਮੀ ਨੂੰ ਵੇਖਦਿਆਂ ਉਪ ਰਾਜਪਾਲ (LG) ਵੀਕੇ ਸਕਸੈਨਾ ਨੇ ਮਜ਼ਦੂਰਾਂ ਲਈ ਵੱਡਾ ਐਲਾਨ ਕੀਤਾ ਹੈ। LG ਨੇ ਭਿਆਨਕ ਗਰਮੀ ਵਿੱਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੰਮ ਤੋਂ ਛੁੱਟੀ ਦੇਣ ਦਾ ਹੁਕਮ ਦਿੱਤਾ ਹੈ। ਇਸ ਛੁੱਟੀ ਦੌਰਾਨ ਮਜ਼ਦੂਰਾਂ ਦੇ ਮਿਹਨਤਾਨੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਸਾਰੀ ਵਾਲੀਆਂ ਥਾਵਾਂ (Construction sites) ’ਤੇ ਮਜ਼ਦੂਰਾਂ ਲਈ ਸਾਦਾ ਤੇ ਨਾਰੀਅਲ ਪਾਣੀ ਮੁਹੱਈਆ ਕਰਵਾਉਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੱਸ ਸਟੈਂਡਾਂ ’ਤੇ ਵੀ ਘੜਿਆ ਵਿੱਚ ਪਾਣੀ ਰੱਖਣ ਲਈ ਕਿਹਾ ਗਿਆ ਹੈ।

ਨੌਪਤਾ ਦੇ ਚੱਲਦਿਆਂ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੰਗਲਵਾਰ ਨੂੰ ਵੀ ਪਾਰਾ ਵਧ ਕੇ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਦਿੱਲੀ ਤੋਂ ਇਲਾਵਾ ਅੱਧਾ ਭਾਰਤ ਸੂਰਜ ਦੀ ਤਪਸ਼ ਨਾਲ ਜੂਝ ਰਿਹਾ ਹੈ।

 

ਇਹ ਵੀ ਪੜ੍ਹੋ – ਭਾਰਤੀ ਜਵਾਨਾਂ ਨੇ ਚੀਨੀ ਸੈਨਿਕਾਂ ਨੂੰ ਰੱਸਾਕਸੀ ‘ਚ ਹਰਾਇਆ
Exit mobile version