The Khalas Tv Blog India ਸਾਬਕਾ ਪ੍ਰਧਾਨ ਦੀ ਯਾਦਗਾਰ ਲਈ ਜ਼ਮੀਨ ਅਲਾਟ ਕਰਨ ਦਾ ਕੰਮ ਸ਼ੁਰੂ
India Punjab

ਸਾਬਕਾ ਪ੍ਰਧਾਨ ਦੀ ਯਾਦਗਾਰ ਲਈ ਜ਼ਮੀਨ ਅਲਾਟ ਕਰਨ ਦਾ ਕੰਮ ਸ਼ੁਰੂ

ਬਿਉਰੋ ਰਿਪੋਰਟ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (Dr Manmohan Singh) ਦਾ 26 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਯਾਦਗਾਰ ਲਈ ਜ਼ਮੀਨ ਅਲਾਟ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਕੁਝ ਥਾਵਾਂ ਦਾ ਸੁਝਾਅ ਦਿੱਤਾ ਹੈ। ਜਦੋਂ ਪਰਿਵਾਰ ਜਗ੍ਹਾ ਦੀ ਚੋਣ ਕਰ ਲਵੇਗਾ ਉਸ ਤੋਂ ਬਾਅਦ ਅਗਲੀ ਕਾਰਵਈ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੀ ਯਾਦਗਾਰ ਨਹਿਰੂ-ਗਾਂਧੀ ਪਰਿਵਾਰ ਦੀਆਂ ਸਮਾਧਾਂ ਨੇੜੇ ਬਣਾਈ ਜਾ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਉਨ੍ਹਾਂ ਦੀ ਯਾਦਗਾਰ ਲਈ ਡੇਢ ਏਕੜ ਜ਼ਮੀਨ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਰਾਜਘਾਟ ਅਤੇ ਇਸ ਦੇ ਆਲੇ-ਦੁਆਲੇ ਦਾ ਦੌਰਾ ਵੀ ਕੀਤਾ ਹੈ। ਨਵੀਂ ਨੀਤੀ ਮੁਤਾਬਕ ਜ਼ਮੀਨ ਸਿਰਫ਼ ਟਰੱਸਟ ਨੂੰ ਹੀ ਅਲਾਟ ਕੀਤੀ ਜਾ ਸਕਦੀ ਹੈ। ਇਸ ਲਈ ਪਹਿਲਾਂ ਟਰੱਸਟ ਬਣਾਉਣਾ ਹੋਵੇਗਾ। ਜ਼ਮੀਨ ਲਈ ਸਿਰਫ਼ ਟਰੱਸਟ ਹੀ ਅਪਲਾਈ ਕਰੇਗਾ।

ਇਹ ਵੀ ਪੜ੍ਹੋ – ਹੁਣ ਪੰਜਾਬ ਦੇ ਸਕੂਲਾਂ ‘ਚ ਮਿਲੇਗਾ ਖੀਰ-ਹਲਵਾ: ਮਿਡ-ਡੇ-ਮੀਲ ਦਾ ਮੇਨੂ ਬਦਲਿਆ

 

Exit mobile version