The Khalas Tv Blog India ਭਲਕ ਨੂੰ ਚੰਡੀਗੜ੍ਹ ‘ਚ ਔਰਤਾਂ ਕਰ ਸਕਣਗੀਆਂ ਮੁਫਤ ਬੱਸ ਸਫ਼ਰ
India Religion

ਭਲਕ ਨੂੰ ਚੰਡੀਗੜ੍ਹ ‘ਚ ਔਰਤਾਂ ਕਰ ਸਕਣਗੀਆਂ ਮੁਫਤ ਬੱਸ ਸਫ਼ਰ

‘ਦ ਖ਼ਾਲਸ ਬਿਊਰੋ : ਭਲਕੇ 11 ਅਗਸਤ ਨੂੰ ਚੰਡੀਗੜ੍ਹ ਵਿਖੇ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਮੁਫਤ ਬੱਸ ਸੇਵਾ ਦਾ ਲਾਭ ਲੈ ਸਕੇਗੀ। ਦੋਵੇਂ ਤਰ੍ਹਾਂ ਦੀਆਂ ਬੱਸਾਂ ਵਿੱਚ ਔਰਤਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸੇਵਾ ਦਾ ਲਾਭ ਦਿੱਤਾ ਹੈ। ਅੱਜ ਰਾਤ 12 ਵਜੇ ਤੋਂ ਅਗਲੇ 24 ਘੰਟਿਆਂ ਲਈ ਔਰਤਾਂ ਨੂੰ ਇਹ ਸਹੂਲਤ ਮਿਲੇਗੀ। ਰੱਖੜੀ ਵਾਲੇ ਦਿਨ ਪੰਜਾਬ ਦੀਆਂ ਬੱਸਾਂ ‘ਚ ਔਰਤਾਂ ਦਾ ਸਫਰ ਮੁਫਤ ਹੋਵੇਗਾ। ਚੰਡੀਗੜ੍ਹ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।

ਮੁਫਤ ਸਫਰ ਦਾ ਲਾਭ ਚੰਡੀਗੜ੍ਹ ਤੋਂ ਪੰਚਕੂਲਾ ਅਤੇ ਮੋਹਾਲੀ ਲਈ ਸੀ.ਟੀ.ਯੂ ਦੀਆਂ ਬੱਸਾਂ ਵਿੱਚ ਮਿਲੇਗਾ। ਅਜਿਹੇ ‘ਚ ਰੱਖੜੀ ਵਾਲੇ ਦਿਨ ਸੀਟੀਯੂ ਦੀਆਂ ਬੱਸਾਂ ‘ਚ ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਲਈ ਸੀਟੀਯੂ ਵੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਬੱਸਾਂ ਵਿੱਚ ਔਰਤਾਂ ਦੇ ਬੈਠਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

 ਇਸ ਸਬੰਧੀ ਬੱਸ ਕੰਡਕਟਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।ਇਹ ਯਕੀਨੀ ਬਣਾਇਆ ਗਿਆ ਹੈ ਕਿ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਪ੍ਰਾਪਤ ਕਰ ਸਕਣ।ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਰਕਾਰ ਨੇ ਔਰਤਾਂ ਲਈ ਯਾਤਰਾ ਮੁਫ਼ਤ ਕੀਤੀ ਹੋਈ ਹੈ।

ਦੱਸ ਦੇਈਏ ਕਿ ਪੰਜਾਬ ਪੰਜਾਬ ਵਿੱਚ ਸਰਕਾਰ ਵੱਲੋਂ ਮਹਿਲਾਵਾਂ ਦੇ ਪਹਿਲਾਂ ਹੀ ਬੱਸਾਂ ਦਾ ਸਫ਼ਰ ਮੁਫ਼ਤ ਕੀਤਾ ਹੋਇਆ ਹੈ। ਅਜਿਹੇ ਵਿੱਚ ਪੰਜਾਬ ਦੀਆਂ ਬੱਸਾਂ ਵਿੱਚ ਵੀ ਰੱਖੜੀ ਦੇ ਦਿਨ ਮਹਿਲਾਵਾਂ ਦਾ ਸਫ਼ਰ ਮੁਫ਼ਤ ਰਹੇਗਾ। ਇਸ ਤੋਂ ਇਲਾਵਾ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਹਾਲਾਂਕਿ ਹਰਿਆਣਾ ਸਰਕਾਰ ਨੇ ਆਪਣੀਆਂ ਸਾਰੀਆਂ ਸਧਾਰਨ ਬੱਸਾਂ ਵਿੱਚ ਪੂਰੇ ਹਰਿਆਣਾ ਵਿੱਚ ਕਿਤੇ ਵੀ ਸਫ਼ਰ ਕਰਨ ਦੇ ਨਾਲ ਚੰਡੀਗਡ਼੍ਹ ਤੇ ਦਿੱਲੀ ਲਈ ਵੀ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ।

Exit mobile version