The Khalas Tv Blog Punjab ਖੰਨਾ ਦੇ ਪਿੰਡ ਇਕੋਲਾਹੀ ‘ਚ ਔਰਤ ਨਾਲ ਵਾਪਰੀ ਵੱਡੀ ਘਟਨਾ! ਸਹੁਰੇ ਪਰਿਵਾਰ ਨੇ ਜਤਾਇਆ ਹੋਰ ਹੀ ਖਦਸਾ
Punjab

ਖੰਨਾ ਦੇ ਪਿੰਡ ਇਕੋਲਾਹੀ ‘ਚ ਔਰਤ ਨਾਲ ਵਾਪਰੀ ਵੱਡੀ ਘਟਨਾ! ਸਹੁਰੇ ਪਰਿਵਾਰ ਨੇ ਜਤਾਇਆ ਹੋਰ ਹੀ ਖਦਸਾ

ਖੰਨਾ (Khanna) ਦੇ ਪਿੰਡ ਇਕੋਲਾਹੀ ਦੇ ਵਿੱਚ ਇਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਔਰਤ ਮਨਜੀਤ ਕੌਰ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਹੈ। ਉਸ ਦੀ ਮੌਤ ਨੂੰ ਸਹੁਰੇ ਪਰਿਵਾਰ ਵੱਲੋਂ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਉੱਥੇ ਹੀ ਔਰਤ ਦੇ ਮਾਪਿਆਂ ਵੱਲੋਂ ਇਸ ਨੂੰ ਕਤਲ ਦੱਸਿਆ ਜਾ ਰਿਹਾ ਹੈ। ਔਰਤ ਦੇ ਪਰਿਵਾਰ ਵੱਲੋਂ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਔਰਤ ਦੇ ਪਰਿਵਾਰਿਕ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਰਣਜੀਤ ਕੌਰ ਦਾ ਵਿਆਹ 3 ਸਾਲ ਪਹਿਲਾਂ ਖੰਨਾ ਦੇ ਪਿੰਡ ਇਕੋਲਾਹੀ ਦੇ ਮਨਜੀਤ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ 2 ਸਾਲ ਦਾ ਇਕ ਬੱਚਾ ਵੀ ਹੈ। ਰਣਜੀਤ ਕੌਰ ਦਾ ਪਤੀ ਅਕਸਰ ਉਸ ਨੂੰ ਤੰਗ ਕਰਦਾ ਸੀ ਅਤੇ ਘਰ ਵਿੱਚ ਲੜਾਈ ਰੱਖਦਾ ਸੀ। ਜਿਸ ਤੋਂ ਤੰਗ ਹੋ ਕੇ ਉਹ ਆਪਣੇ ਸਹੁਰੇ ਆਈ ਸੀ ਅਤੇ 19 ਅਗਸਤ ਨੂੰ ਹੀ ਵਾਪਸ ਗਈ ਸੀ। ਉਸ ਦੀ 20 ਅਗਸਤ ਨੂੰ ਉਸ ਦੇ ਪਤੀ ਮਨਜੀਤ ਸਿੰਘ ਵੱਲੋਂ ਗਾਲੀ ਗਲੋਚ ਕਰਕੇ ਕੁੱਟਮਾਰ ਕੀਤੀ ਸੀ ਅਤੇ ਫਿਰ ਅਚਾਨਕ ਫੋਨ ਕਰਕੇ ਦੱਸਿਆ ਰਣਜੀਤ ਕੌਰ ਨੇ ਫਾਹਾ ਲੈ ਲਿਆ ਹੈ। ਜਦੋਂ ਉਨ੍ਹਾਂ ਉੱਥੇ ਜਾ ਕੇ ਦੇਖਿਆ ਤਾਂ ਰਣਜੀਤ ਕੌਰ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਨੇ ਸ਼ੱਕ ਜਤਾਉਂਦਿਆਂ ਕਿਹਾ ਕਿ ਰਣਜੀਤ ਕੌਰ ਦਾ ਕਤਲ ਕੀਤਾ ਗਿਆ ਹੈ।

ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਰਣਜੀਤ ਕੌਰ ਦੇ ਭਰਾ ਗੁਰਦੀਪ ਸਿੰਘ ਦੇ ਬਿਆਨਾਂ ‘ਤੇ ਮਾਮਲੇ ਦਰਜ ਕਰਕੇ ਰਣਜੀਤ ਕੌਰ ਦੇ ਪਤੀ ਮਨਜੀਤ ਸਿੰਘ ‘ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਾਸ਼ ਦੇ ਪੋਸਟਮਾਰਟਮ ਵੀ ਕਰਵਾਇਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।

ਇਹ ਵੀ ਪੜ੍ਹੋ –   ਪੰਜਾਬ ਵਿੱਚ ਭਾਰਤ ਬੰਦ ਬੇਅਸਰ,ਕਿਸਨੇ ਵੰਡੇ ਲੱਡੂ ?

 

 

Exit mobile version