The Khalas Tv Blog Punjab ਮਹਿਲਾ SHO ਨੂੰ ਸ਼ਰ੍ਹੇਆਮ ਦਾਤਰ ਤੇ ਤਲਵਾਰਾਂ ਨਾਲ ਬੁਰੀ ਤਰ੍ਹਾਂ ਜਖ਼ਮੀ ਕੀਤਾ! ਮੁਲਜ਼ਮ ਵੀ ਵਰਦੀ ਵਾਲਾ ਹੀ ਨਿਕਲਿਆ
Punjab

ਮਹਿਲਾ SHO ਨੂੰ ਸ਼ਰ੍ਹੇਆਮ ਦਾਤਰ ਤੇ ਤਲਵਾਰਾਂ ਨਾਲ ਬੁਰੀ ਤਰ੍ਹਾਂ ਜਖ਼ਮੀ ਕੀਤਾ! ਮੁਲਜ਼ਮ ਵੀ ਵਰਦੀ ਵਾਲਾ ਹੀ ਨਿਕਲਿਆ

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ ਮਹਿਲਾ SHO ’ਤੇ ਨਾਕੇ ਦੌਰਾਨ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਅਮਨਜੋਤ ਕੌਰ (SHO Amanjot Kaur) ਦੀ ਅਗਵਾਈ ਵਿੱਚ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਗਾਇਆ ਹੋਇਆ ਸੀ। ਕੁਝ ਲੋਕਾਂ ਨੇ ਤਲਵਾਰਾਂ ਅਤੇ ਦਾਤਰਾਂ ਨਾਲ SHO ਅਮਨਜੋਤ ਕੌਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ SHO ਰਾਤ ਵੇਲੇ ਨਾਕੇ ’ਤੇ ਮੌਜੂਦ ਸੀ ਤਾਂ ਥੋੜ੍ਹੀ ਦੂਰੀ ’ਤੇ ਹੀ ਕੁਝ ਲੋਕਾਂ ਵਿਚਾਲੇ ਲੜਾਈ ਦੀ ਖ਼ਬਰ ਮਿਲੀ ਤਾਂ SHO ਅਮਨਜੋਤ ਕੌਰ ਉੱਥੇ ਪਹੁੰਚ ਗਈ ਤਾਂ ਸ਼ਰਾਬੀ ਲੋਕਾਂ ਨੇ ਨਸ਼ੇ ਵਿੱਚ ਉਨ੍ਹਾਂ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਹਮਲਾ ਹੋਇਆ ਉਸ ਵੇਲੇ SHO ਅਮਨਜੋਤ ਕੌਰ ਸਿਵਿਲ ਵਰਦੀ ਵਿੱਚ ਸੀ। ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾਵਰ ਆਰਮੀ ਦਾ ਜਵਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਛੁੱਟੀ ’ਤੇ ਆਇਆ ਹੋਇਆ ਸੀ। ਪੁਲਿਸ ਦੇ ਮੁਤਾਬਿਕ ਮੁੱਖ ਮੁਲਜ਼ਮ ਫੌਜੀ ਹੀ ਸੀ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਿਕ ਸ਼ਰਾਬ ਦੇ ਠੇਕੇ ਦੇ ਕੋਲ 2 ਧਿਰਾਂ ਦੇ ਵਿਚਾਲੇ ਲੜਾਈ ਚੱਲ ਰਹੀ ਸੀ। ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿੱਚ ਪਰਚੇ ਦਰਜ ਕੀਤੇ ਹਨ ਇੱਕ ਝਗੜੇ ਦਾ ਦੂਜਾ SHO ‘ਤੇ ਹਮਲੇ ਦਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਫੌਜ ਵਿੱਚ ਰਹਿੰਦੇ ਹੋਏ ਵੀ ਅਜਿਹੀ ਹਰਕਤ ਕਰਨਾ ਹੈਰਾਨ ਕਰਨ ਵਾਲੀ ਹੈ।

Exit mobile version