The Khalas Tv Blog India Video : ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਮਹਿਲਾ ਅਫ਼ਸਰ ਨਾਲ ਕੀਤਾ ਇਹ ਕਾਰਾ…
India

Video : ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਮਹਿਲਾ ਅਫ਼ਸਰ ਨਾਲ ਕੀਤਾ ਇਹ ਕਾਰਾ…

illegal sand mining, Patna , Woman officer , Bihta town, crime news, ਰੇਤੇ ਦੀ ਨਜ਼ਾਇਜ ਮਾਈਨਿੰਗ, ਰੇਤਾ ਬਜਰੀ, ਗੁੰਡਾਗਰਦੀ, ਬਿਹਾਰ, ਵੀਡੀਓ ਵਾਇਰਲ

ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਦਮਾਸ਼ਾਂ ਨੇ ਹੰਗਾਮਾ ਮਚਾਇਆ ਅਤੇ ਮਹਿਲਾ ਅਧਿਕਾਰੀ 'ਤੇ ਹਮਲਾ ਕਰਕੇ ਉਸਨੂੰ ਘੜੀਸਿਆ।

ਪਟਨਾ : ਬਿਹਾਰ ਦੇ ਪਟਨਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਾਈਨਿੰਗ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ‘ਤੇ ਕਰਿੰਦਿਆਂ ਵੱਲੋਂ ਹਮਲਾ ਕੀਤਾ ਅਤੇ ਉਸ ਨੂੰ ਘੜੀਸ ਕੇ ਲੈ ਗਏ ਹਨ। ਇਸ ਘਟਨਾ ਨੂੰ ਪਟਨਾ ਦੇ ਦਾਨਾਪੁਰ ਦੇ ਬੀਹਟਾ ਥਾਣਾ ਖੇਤਰ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਨੇ ਅੰਜਾਮ ਦਿੱਤਾ ਹੈ।

ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 3 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਮਹਿਲਾ ਅਧਿਕਾਰੀ ‘ਤੇ ਹਮਲੇ ਨਾਲ ਸਬੰਧਤ ਹੋਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਪਟਨਾ ਦੇ ਐਸ.ਐਸ.ਪੀ. ਨੇ ਸਾਂਝੀ ਕੀਤੀ ਹੈ।

ਪੁਲਿਸ ਮੁਤਾਬਕ ਸਰਕਾਰੀ ਮੁਲਾਜ਼ਮ ਜ਼ਖ਼ਮੀ ਹਨ ਅਤੇ ਮਹਿਲਾ ਇੰਸਪੈਕਟਰ ਨੂੰ ਵੀ ਸੱਟਾਂ ਲੱਗੀਆਂ ਹਨ। ਰੇਤ ਮਾਫੀਆ ਨੇ ਮਾਈਨਿੰਗ ਵਿਭਾਗ ਦੀ ਪੂਰੀ ਟੀਮ ‘ਤੇ ਪਥਰਾਅ ਕੀਤਾ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ।

ਮਾਈਨਿੰਗ ਵਿਭਾਗ ਦੀ ਟੀਮ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 2 ਵਜੇ ਸੂਚਨਾ ਮਿਲਣ ‘ਤੇ ਬੀਹਟਾ ਥਾਣਾ ਖੇਤਰ ਦੇ ਪਿੰਡ ਪਾਰੇਵ ਨੇੜੇ ਓਵਰਲੋਡਿੰਗ ਟਰੱਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇੱਥੇ 150 ਦੇ ਕਰੀਬ ਟਰੱਕ ਓਵਰਲੋਡ ਸਨ ,ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਹਮਲਾ ਹੋ ਗਿਆ ਅਤੇ ਰੇਤ ਮਾਫੀਆ ਦੇ ਕਰਿੰਦਿਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ।

ਪਟਨਾ ਦੇ ਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ

ਇਸ ਮਾਮਲੇ ਵਿੱਚ ਪਟਨਾ (ਪੱਛਮੀ) ਦੇ ਐਸਪੀ ਰਾਜੇਸ਼ ਕੁਮਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ। “ਸਮਾਜ ਵਿਰੋਧੀ ਤੱਤਾਂ ਦੇ ਇੱਕ ਸਮੂਹ ਨੇ ਇੱਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਉੱਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਖੇਤਰ ਵਿੱਚ ਰੇਤ ਦੀ ਖੁਦਾਈ ਨਾਲ ਸਬੰਧਤ ਮੁਹਿੰਮ ਚਲਾ ਰਹੀ ਸੀ। 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਜ਼ਿਲ੍ਹਾ ਮਾਈਨਿੰਗ ਅਫ਼ਸਰ ਅਤੇ 2 ਮਾਈਨਿੰਗ ਇੰਸਪੈਕਟਰ ਸਮੇਤ 3 ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕਾਫੀ ਹਿੰਸਕ ਅਤੇ ਅਸ਼ਲੀਲ ਭਾਸ਼ਾ ਅਤੇ ਗਾਲ੍ਹਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵੀਡੀਓ ਦੀ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ।

Exit mobile version