The Khalas Tv Blog Punjab ਗੁਰੂ ਘਰ ਮਥਾ ਟੇਕਣ ਗਈ ਸੀ ਧੀ, ਫਿਰ ਵਾਪਸ ਨਹੀਂ ਪਰਤੀ! ਜਦੋਂ ਖ਼ਬਰ ਮਿਲੀ ਤਾਂ ਉੱਡ ਗਏ ਹੋਸ਼
Punjab

ਗੁਰੂ ਘਰ ਮਥਾ ਟੇਕਣ ਗਈ ਸੀ ਧੀ, ਫਿਰ ਵਾਪਸ ਨਹੀਂ ਪਰਤੀ! ਜਦੋਂ ਖ਼ਬਰ ਮਿਲੀ ਤਾਂ ਉੱਡ ਗਏ ਹੋਸ਼

ਬਿਉਰੋ ਰਿਪੋਰਟ – ਲੁਧਿਆਣਾ ਦੇ ਗਿੱਲ ਰੋਡ ਸਥਿਤ ਰੇਲਵੇ ਲਾਈਨ ਦੇ ਕੋਲ ਖੇਤਾਂ ਵਿੱਚ ਇਕ ਔਰਤ ਦੀ ਲਾਸ਼ ਮਿਲੀ ਹੈ। ਔਰਤ ਦਾ ਗਲ ਵੱਢ ਕੇ ਕਤਲ ਕੀਤਾ ਗਿਆ ਹੈ। ਲੋਕਾਂ ਨੇ ਲਾਸ਼ ਨੂੰ ਵੇਖ ਕੇ ਸ਼ੋਰ ਮਚਾਇਆ ਅਤੇ ਪੁਲਿਸ ਨੂੰ ਇਤਲਾਹ ਕੀਤੀ।

ਮ੍ਰਿਤਕ ਔਰਤ ਮੰਡੀਆਂ ਕਲਾਂ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਂ ਸੰਦੀਪ ਕੌਰ ਦੱਸਿਆ ਜਾ ਰਿਹਾ ਹੈ, ਉਮਰ 35 ਸਾਲ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੇ ਗਲੇ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ ਔਰਤ ਦੀ ਪਛਾਣ ਕਰਕੇ ਪੁਲਿਸ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਲਾਕਸ਼ੁਦਾ ਸੀ ਮ੍ਰਿਤਕਾ ਸੰਦੀਪ ਕੌਰ

ਜਾਣਕਾਰੀ ਮੁਤਾਬਕ ਮ੍ਰਿਤਕਾ ਮੰਡੀਆਂ ਦੇ ਇਲਾਕੇ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੇ ਪਿਤਾ ਸ਼ਮਸ਼ੇਰ ਸਿੰਘ ਦੇ ਮੁਤਾਬਿਕ ਉਨ੍ਹਾਂ ਦੀ ਧੀ ਤਲਾਕਸ਼ੁਦਾ ਸੀ, ਜਿਸ ਦੀ 14 ਸਾਲ ਦੀ ਧੀ ਸੀ। ਉਹ ਹਰ ਹਫ਼ਤੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿੱਚ ਜਾਂਦੀ ਸੀ। ਐਤਵਾਰ ਨੂੰ ਵੀ 10 ਵਜੇ ਉਹ ਆਪਣੇ ਐਕਟਿਵਾ ’ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ। ਜਿੱਥੋਂ ਉਹ ਵਾਪਸ ਨਹੀਂ ਪਰਤੀ ਅਤੇ ਮਾਂ ਨੇ ਤਕਰੀਬਨ 2 ਵਜੇ ਫੋਨ ਕੀਤਾ, ਫੋਨ ਬੰਦ ਆਉਣ ਦੀ ਵਜ੍ਹਾ ਕਰਕੇ ਮ੍ਰਿਤਕਾ ਦੀ ਮਾਂ ਨੇ ਪਿਤਾ ਨੂੰ ਇਤਲਾਹ ਕੀਤਾ।

ਦੇਰ ਰਾਤ ਪੁਲਿਸ ਨੇ ਲਾਸ਼ ਕੀਤੀ ਬਰਾਮਦ

ਦੇਰ ਰਾਤ ਥਾਣਾ ਸਦਰ ਦੀ ਪੁਲਿਸ ਔਰਤ ਦੇ ਘਰ ਪਹੁੰਚੀ, ਜਿਨ੍ਹਾਂ ਨੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਧਰ ਥਾਣਾ ਸਦਰ ਦੇ SHO ਹਰਸ਼ਵੀਰ ਸਿੰਘ ਨੇ ਕਿਹਾ ਕਿ ਕਤਲ ਦਾ ਮਾਮਲਾ ਪੁਲਿਸ ਜਲਦ ਟ੍ਰੇਸ ਕਰ ਲਵੇਗੀ ਇਸ ਕੇਸ ਵਿੱਚ ਫਾਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ।

Exit mobile version