The Khalas Tv Blog Punjab ਲੁਧਿਆਣਾ ‘ਚ ਔਰਤ ਨੇ ਦੋ ਬੇਟੀਆਂ ਸਮੇਤ ਨਹਿਰ ‘ਚ ਮਾਰੀ ਛਾਲ, ਇਹ ਵਜ੍ਹਾ ਆਈ ਸਾਹਮਣੇ
Punjab

ਲੁਧਿਆਣਾ ‘ਚ ਔਰਤ ਨੇ ਦੋ ਬੇਟੀਆਂ ਸਮੇਤ ਨਹਿਰ ‘ਚ ਮਾਰੀ ਛਾਲ, ਇਹ ਵਜ੍ਹਾ ਆਈ ਸਾਹਮਣੇ

Woman jumps into canal, Ludhiana, Punjab news, Punjab police

ਲੁਧਿਆਣਾ 'ਚ ਔਰਤ ਨੇ ਦੋ ਬੇਟੀਆਂ ਸਮੇਤ ਨਹਿਰ 'ਚ ਮਾਰੀ ਛਾਲ, ਇਹ ਵਜ੍ਹਾ ਆਈ ਸਾਹਮਣੇ

ਲੁਧਿਆਣਾ : ਇੱਕ ਔਰਤ ਨੇ ਆਪਣੀ ਦੋ ਬੇਟੀਆਂ ਨਾਲ ਨਹਿਰ ਵਿਚ ਛਾਲ ਮਾਰੀ। ਇਹ ਦੇਖਦੇ ਹੀ ਨੇੜ ਦੇ ਲੋਕਾਂ ਤੁਰੰਤ ਮਦਦ ਲਈ ਰੌਲਾ ਪਾ ਦਿੱਤਾ। ਮਾਂ ਅਤੇ ਉਸ ਦੀ ਦੋ ਮਹੀਨੇ ਦੀ ਬੱਚੀ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਛੇ ਸਾਲ ਦੀ ਬੇਟੀ ਦਾ ਹਾਲੇ ਪਤਾ ਨਹੀਂ ਲੱਗਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਨਹਿਰ ਵਿੱਚ ਡੁੱਬ ਗਈ ਹੈ।

ਬੇਟੀ ਅਤੇ ਮਾਂ ਨੂੰ ਨਹਿਰ ਵਿਚੋਂ ਕੱਢਣ ਤੋਂ ਤੁਰੰਤ ਬਾਅਦ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਮਾਂ ਦੀ ਹਾਲਤ ਤਾਂ ਠੀਕ ਦੱਸੀ ਜਾ ਰਹੀ ਹੈ ਪਰ ਬੇਟੀ ਸਿਹਤ ਚਿੰਤਾਜਨਕ ਬਣੀ ਹੋਈ ਹੈ। ਦੱਸਿਆ ਜਾ ਹੈ ਰਿਹਾ ਹੈ ਕਿ ਔਰਤ ਸਾਹਨੇਵਾਲ ਦੀ ਰਹਿਣ ਵਾਲੀ ਹੈ। ਪਤੀ ਨਾਲ ਝਗੜੇ ਤੋਂ ਬਾਅਦ ਉਸ ਨੇ ਆਪਣੀਆਂ ਦੋ ਬੱਚੀਆਂ ਸਮੇਤ ਨਹਿਰ ਵਿੱਚ ਛਾਲ ਮਾਰਨ ਦਾ ਫ਼ੈਸਲਾ ਕੀਤਾ।

ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਛੇ ਸਾਲਾ ਬੇਟੀ ਦੀ ਗੋਤਾ ਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਪਤੀ ਨਾਲ ਕੋਈ ਝਗੜੇ ਤੋਂ ਬਾਅਦ ਔਰਤ ਨੇ ਇਹ ਕਦਮ ਪੁੱਟਿਆ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version