The Khalas Tv Blog Punjab ਅੰਮ੍ਰਿਤਸਰ ‘ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ! ਇਕ ਦੀ ਗੱਲ ਜਾਨ
Punjab

ਅੰਮ੍ਰਿਤਸਰ ‘ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ! ਇਕ ਦੀ ਗੱਲ ਜਾਨ

ਅੰਮ੍ਰਿਤਸਰ (Amritsar) ਦੇ ਬਾਸਰਕੇ ਭੈਣੀ ਦੇ ਵਿੱਚ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਇਸ ਲੜਾਈ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਵਿੱਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਬੱਚੀ ਜ਼ਖ਼ਮੀ ਹੋ ਗਈ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਵੀ ਗੋਲੀ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜੇ ਹੋਰ ਵੀ ਕਈ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ। ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ।

ਜਾਣਕਾਰੀ ਅਨੁਸਾਰ ਪੀੜਤ ਦਿਲਪ੍ਰੀਤ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਆਪਸੀ ਲੜਾਈ ਕਾਰਨ ਇਹ ਲੜਾਈ ਹੋਈ। ਜਿਸ ਤੋਂ ਬਾਅਦ ਰਾਤ ਕਰੀਬ 8 ਵਜੇ ਉਹ ਆਪਣੇ ਪਿਤਾ ਲਖਵਿੰਦਰ ਸਿੰਘ ਨਾਲ ਘਰ ਦੇ ਬਾਹਰ ਖੜ੍ਹਾ ਸੀ। ਕੁਝ ਸਮੇਂ ਬਾਅਦ ਹੀ ਪਿੰਡ ਦੇ ਅਰਜੁਨ ਸਿੰਘ, ਸੱਜਣ ਸਿੰਘ, ਮੰਨਾ ਸਿੰਘ, ਸ਼ੇਰੂ, ਸੰਨੀ, ਜਜਬੀਰ ਸਿੰਘ, ਸੋਨੂੰ, ਲਵ ਅਤੇ ਦਿਲਬਾਗ ਸਿੰਘ ਉਸ ਦੇ ਘਰ ਆ ਗਏ। ਮੁਲਜ਼ਮਾਂ ਕੋਲ ਪਿਸਤੌਲ, ਛੁਰਾ ਅਤੇ ਹੋਰ ਹਥਿਆਰ ਸਨ। ਜਿਸ ਤੋਂ ਬਾਅਦ ਹਮਲਾਵਰਾਂ ਨੇ ਹਮਲਾ ਕਰਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ।  ਇਸ ਤੋਂ ਉਨ੍ਹਾਂ ਜਦੋਂ ਰੌਲਾ ਪਾਇਆ ਤਾਂ ਮੁਲਜਮ ਫਰਾਰ ਹੋ ਗਏ। ਮੁਲਜ਼ਮਾਂ ਦੇ ਚਲੇ ਜਾਣ ਤੋਂ ਬਾਅਦ ਜਦੋਂ ਉਹ ਪੁਲੀਸ ਨੂੰ ਸੂਚਨਾ ਦੇਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਫੋਨ ਆਇਆ ਕਿ ਮੁਲਜ਼ਮ ਫਿਰ ਤੋਂ ਆਏ ਹਨ ਅਤੇ ਫਾਇਰਿੰਗ ਕਰ ਰਹੇ ਹਨ। ਜਿਸ ਵਿੱਚ ਉਸ ਦਾ ਚਾਚਾ ਬਲਵਿੰਦਰ ਸਿੰਘ, ਚਾਚੀ ਅਮਰਜੀਤ ਕੌਰ ਅਤੇ ਛੋਟੀ ਲੜਕੀ ਕਾਲੋ ਜ਼ਖ਼ਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਮਰਜੀਤ ਕੌਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਘਰਿੰਡਾ ਪੁਲਿਸ ਨੇ ਕਾਰਵਾਈ ਕਰਦਿਆਂ 10 ਮੁਲਜਮਾਂ ਵਿਰੁੱਧ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਸ਼ੇਰਾਂ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ –    ਅਕਾਲੀ ਦਲ ਦੇ ਬਾਗੀ ਧੜੇ ਨੇ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਮਨਾਈ ਬਰਸੀ! ਸੁਖਬੀਰ ਬਾਦਲ ‘ਤੇ ਰੱਖਿਆ ਨਿਸ਼ਾਨਾ

 

Exit mobile version