The Khalas Tv Blog Punjab ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਨੂੰ ਵੀ ਨਹੀਂ ਬਖਸ਼ਿਆ! ਸੜਕ ’ਤੇ ਲੰਮਾ ਪਾ ਕੇ ਲੁੱਟਿਆ ਮੰਗਲਸੂਤਰ! 3 ਕਾਬੂ
Punjab

ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਨੂੰ ਵੀ ਨਹੀਂ ਬਖਸ਼ਿਆ! ਸੜਕ ’ਤੇ ਲੰਮਾ ਪਾ ਕੇ ਲੁੱਟਿਆ ਮੰਗਲਸੂਤਰ! 3 ਕਾਬੂ

ਬਿਉਰੋ ਰਿਪੋਰਟ – ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਾ ਹੈ ਕਿ ਹੁਣ ਪੰਜਾਬ ਪੁਲਿਸ (PUNJAB POLICE) ਦੇ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ। ਲੁਧਿਆਣਾ ਪੁਲਿਸ ਦੀ ਮਹਿਲਾ ਕਾਂਸਟੇਬਲ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਮੰਗਲਸੂਤਰ ਲੁੱਟ ਕੇ ਫਰਾਰ ਹੋ ਗਏ। ਮਹਿਲਾ ਕਾਂਸਟੇਬਲ ਆਪਣੀ ਸਕੂਟੀ ’ਤੇ ਜਾ ਰਹੀ ਹੈ ਸੀ। ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਵੀ ਗੰਭੀਰਤਾ ਵਿਖਾਉਂਦੇ ਹੋਏ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਵਿਚ ਬਦਮਾਸ਼ ਇੱਕ ਸਕੂਟਰੀ ਸਵਾਰ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਪਿੱਛੇ ਤੋਂ ਲੁੱਟ ਰਹੇ ਹਨ। ਜਿਸ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮ ਸਕੂਟਰੀ ਤੋਂ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਦੋਂ ਇਹ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਵੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮੁਲਾਜ਼ਮ ਡਿਊਟੀ ਤੋਂ ਬਾਅਦ ਸਕੂਟਰੀ ’ਤੇ ਘਰ ਪਰਤ ਰਹੀ ਸੀ। ਮਹਿਲਾ ਨੇ ਵਰਦੀ ਨਹੀਂ ਪਾਈ ਸੀ, ਸ਼ਾਮ ਕਰੀਬ 6 ਵਜੇ ਜਦੋਂ ਉਹ ਘਰ ਜਾ ਰਹੀ ਸੀ ਤਾਂ ਪਿੱਛੇ ਤੋਂ ਦੋ ਬਦਮਾਸ਼ਾਂ ਨੇ ਉਸ ਦੇ ਗਲ਼ ’ਚ ਪਾਇਆ ਮੰਗਲਸੂਤਰ ਖੋਹਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਬਦਮਾਸ਼ ਉਸ ਦੇ ਗਲ਼ ’ਚ ਪਾਇਆ ਮੰਗਲਸੂਤਰ ਖੋਹਣ ਲੱਗੇ ਤਾਂ ਅਚਾਨਕ ਮਹਿਲਾ ਕਾਂਸਟੇਬਲ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਹੇਠਾਂ ਡਿੱਗ ਗਈ।

Exit mobile version