The Khalas Tv Blog India ਆਨੰਦਪੁਰ ਸਾਹਿਬ ਤੋਂ ਇਸ ਪਾਰਟੀ ਦੇ ਉਮੀਦਵਾਰ ਦੇ ਘਰ ਖੌਫਨਾਕ ਘਟਨਾ!
India Lok Sabha Election 2024 Poetry

ਆਨੰਦਪੁਰ ਸਾਹਿਬ ਤੋਂ ਇਸ ਪਾਰਟੀ ਦੇ ਉਮੀਦਵਾਰ ਦੇ ਘਰ ਖੌਫਨਾਕ ਘਟਨਾ!

ਮੁਹਾਲੀ ਵਿੱਚ ਹਲਕਾ ਆਨੰਦਪੁਰ ਸਾਹਿਬ ਦੀ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਵੱਲੋਂ ਚੋਣ ਲੜ ਰਹੀ ਕਿਰਨ ਜੈਨ ਦੀ ਨੂੰਹ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਮਾਮਲੇ ’ਚ ਮ੍ਰਿਤਕਾ ਮਿਸਟੀ ਦੀ ਮਾਂ ਕਿਰਨ ਦੇਵੀ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਪਿਛਲੇ ਮਹੀਨੇ 22 ਅਪ੍ਰੈਲ ਨੂੰ ਭਾਗੂ ਮਾਜਰਾ ਦੇ ਰਹਿਣ ਵਾਲੇ ਦੀਪਕ ਪੁੱਤਰ ਕੇਸ਼ਵ ਨਾਲ ਕੀਤਾ ਸੀ। ਉਹ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਵੱਲੋਂ ਸਿਆਸੀ ਵਤੀਰੇ ਕਾਰਨ ਪਰਿਵਾਰ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਕਿਰਨ ਦੇਵੀ ਨੇ ਦੱਸਿਆ ਕਿ ਅਜੇ ਕੱਲ੍ਹ ਸ਼ਾਮ ਉਹ ਆਪਣੀ ਲੜਕੀ ਨੂੰ ਮਿਲਣ ਗਈ ਸੀ। ਉਸ ਦੀ ਸੱਸ ਕਿਰਨ ਜੈਨ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੀ ਹੈ ਜੋ ਵਾਰ-ਵਾਰ ਉਨ੍ਹਾਂ ਦੇ ਪਰਿਵਾਰ ਨੂੰ ਤਬਾਹ ਕਰਨ ਦੀਆਂ ਧਮਕੀਆਂ ਦੇ ਰਹੀ ਸੀ। ਜਦੋਂ ਕਿਰਨ ਦੇਵੀ ਆਪਣੀ ਧੀ ਨੂੰ ਮਿਲਣ ਗਈ ਤਾਂ ਕਿਰਨ ਜੈਨ ਨੇ ਉਨ੍ਹਾਂ ਨੂੰ ਇਕੱਲੇ ਧੀ ਨਾਲ ਮਿਲਣ ਨਹੀਂ ਦਿੱਤਾ।

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਸਹੁਰੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸੀ। ਪਰ ਉਨ੍ਹਾਂ ਕੋਲ ਪੈਸੇ ਨਹੀਂ ਸਨ। ਇਸ ਲਈ ਉਹ ਆਪਣੀ ਧੀ ਦੇ ਸਹੁਰਿਆਂ ਨੂੰ ਪੈਸੇ ਨਹੀਂ ਦੇ ਸਕੇ। ਜਿਸ ਕਾਰਨ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਔਰਤ ਦੀ ਮਾਂ ਕਿਰਨ ਦੇਵੀ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਅਜਿਹਾ ਉਸ ਦੇ ਸਹੁਰਿਆਂ ਨੇ ਕੀਤਾ ਹੈ। ਜਦੋਂ ਪੁਲਿਸ ਮੌਕੇ ’ਤੇ ਜਾਂਚ ਕਰਨ ਲਈ ਉਸ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਘਰ ਨੂੰ ਤਾਲਾ ਲੱਗਾ ਦੇਖਿਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਇਸ ਮਾਮਲੇ ਵਿੱਚ ਹੋਰ ਜਾਂਚ ਕਰ ਰਹੀ ਹੈ। ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

Exit mobile version