The Khalas Tv Blog India ਸ਼ਰੇਆਮ ਬਾਜ਼ਰ ਵਿੱਚ ਸ਼ਖਸ ਕਰਦਾ ਰਿਹਾ ਇਹਾ ਕਾਰਾ, ਪੁਲਿਸ ਵੀ ਕੁਝ ਨਾ ਕਰ ਸਕੀ..Video
India

ਸ਼ਰੇਆਮ ਬਾਜ਼ਰ ਵਿੱਚ ਸ਼ਖਸ ਕਰਦਾ ਰਿਹਾ ਇਹਾ ਕਾਰਾ, ਪੁਲਿਸ ਵੀ ਕੁਝ ਨਾ ਕਰ ਸਕੀ..Video

Woman Attacked With Sharp Weapon Dragged by Hair in Raipur Chhattisgarh

ਸ਼ਰੇਆਮ ਬਾਜ਼ਰ ਵਿੱਚ ਸ਼ਖਸ ਕਰਦਾ ਰਿਹਾ ਇਹਾ ਕਾਰਾ, ਪੁਲਿਸ ਵੀ ਕੁੱਝ ਨਾ ਕਰ ਸਕੀ..Video

ਛੱਤੀਸਗੜ੍ਹ : ਅਜਿਹਾ ਹੀ ਇਕ ਵੀਡੀਓ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਕੋਈ ਕਿਸੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ। ਇਹ ਸਨਸਨੀਖੇਜ਼ ਵੀਡੀਓ ਰਾਏਪੁਰ ਦੇ ਪਹਾੜੀ ਚੌਕ ਦਾ ਦੱਸਿਆ ਜਾ ਰਿਹਾ ਹੈ। ਦੋਸ਼ੀ ਲੜਕੀ ਦੇ ਵਾਲ ਫੜ ਕੇ ਰਾਤ ਨੂੰ ਸੜਕ ‘ਤੇ ਘੁੰਮ ਰਿਹਾ ਹੈ। ਇੰਨਾ ਹੀ ਨਹੀਂ, ਹੱਥ ‘ਚ ਤੇਜ਼ਧਾਰ ਹਥਿਆਰ (ਗੰਡਾਸਾ) ਫੜ ਕੇ ਉਹ ਲੜਕੀ ਨੂੰ ਜ਼ਬਰਦਸਤੀ ਉਸ ਦੇ ਵਾਲਾਂ ਤੋਂ ਫੜ ਕੇ ਲੈ ਜਾਂਦਾ ਹੈ। ਇਹ ਘਟਨਾ ਗੁਢਿਆਰੀ ਥਾਣਾ ਖੇਤਰ ਦੀ ਹੈ।

ਵੀਡੀਓ ਵਾਇਰਲ

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਨਾਬਾਲਗ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਨਾਲ ਹੀ ਹੋਰ ਪਹਿਲੂਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੌਰਾਨ ਕਿਸੇ ਨੇ ਵੀ ਦੋਸ਼ੀ ਨੌਜਵਾਨ ਨੂੰ ਅਜਿਹੀ ਬੇਰਹਿਮੀ ਨਾਲ ਹਰਕਤ ਕਰਨ ਤੋਂ ਨਹੀਂ ਰੋਕਿਆ। ਉਹ ਨਿਡਰ ਹੋ ਕੇ ਅਜਿਹੀਆਂ ਅਣਮਨੁੱਖੀ ਹਰਕਤਾਂ ਕਰਦਾ ਰਿਹਾ। ਉੱਥੇ ਦੇ ਲੋਕ ਤਮਾਸ਼ਬੀਨ ਬਣੇ ਰਹੇ।

 ਤਮਾਸ਼ਬੀਨ ਬਣੇ ਲੋਕ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਮੁਤਾਬਕ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਰਾਤ ਸਮੇਂ ਲੜਕੀ ਨੂੰ ਵਾਲ ਫੜ ਕੇ ਪਹਾੜੀ ਚੌਕ ਵਿੱਚ ਘੁੰਮਦਾ ਰਿਹਾ। ਹੱਥ ਵਿਚ ਤੇਜ਼ਧਾਰ ਹਥਿਆਰ (ਗੰਡਾਸਾ) ਫੜ ਕੇ ਉਹ ਨਿਡਰ ਹੋ ਕੇ ਇਧਰ-ਉਧਰ ਘੁੰਮਦਾ ਰਿਹਾ। ਇਸ ਦੌਰਾਨ ਨਾਬਾਲਗ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਓਂਕਾਰ ਤਿਵਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

Exit mobile version