The Khalas Tv Blog Punjab ਪੰਜਾਬੀਆਂ ਨੂੰ ਲੱਗਣਗੇ ਭਾਰੀ ਜੁਰਮਾਨੇ, ਬਚ ਜਾਉ! ਜੇਬਾਂ ਖਾਲ਼ੀ ਨਾ ਕਰਵਾ ਲਿੳ
Punjab

ਪੰਜਾਬੀਆਂ ਨੂੰ ਲੱਗਣਗੇ ਭਾਰੀ ਜੁਰਮਾਨੇ, ਬਚ ਜਾਉ! ਜੇਬਾਂ ਖਾਲ਼ੀ ਨਾ ਕਰਵਾ ਲਿੳ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾ ਦੇ ਖ਼ਤਰੇ ‘ਚ ਜੇ ਤੁਸੀਂ ਮਾਸਕ ਨਹੀਂ ਪਹਿਨ ਰਹੇ ਹੋ ਤਾਂ 500 ਰੁਪਏ ਜੁਰਮਾਨਾ ਅਦਾ ਕਰਨ ਲਈ ਤਿਆਰ ਹੋ ਜਾਵੋ। ਇਸ ਸਬੰਧੀ ਰਾਜ ਸਰਕਾਰ ਨੇ ਨੋਟੀਫਿਕੇਸ਼ਨ ਯਾਨਿ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਮੁਤਾਬਕ ਕੋਰੋਨਾ ਵਾਇਰਸ ਬਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 500 ਤੋਂ 3,000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ।

ਡਾਇਰੈਕਟਰ ਸਿਹਤ ਸੇਵਾਵਾਂ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਹੜੇ ਲੋਕ ਜਨਤਕ ਥਾਵਾਂ ‘ਤੇ ਮਾਸਕ ਨਹੀਂ ਪਾਉਣਗੇ, ਉਨ੍ਹਾਂ ਨੂੰ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਘਰੇਲੂ ਏਕਾਂਤਵਾਸ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ 2,000 ਰੁਪਏ ਤੇ ਜਿਹੜੇ ਲੋਕ ਜਨਤਕ ਜਗ੍ਹਾ ‘ਤੇ ਥੁੱਕਣਗੇ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇ ਦੁਕਾਨਾਂ / ਵਪਾਰਕ ਸਥਾਨਾਂ ਦੇ ਮਾਲਕ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ 2 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਵਾਹਨ ਮਾਲਕਾਂ ਨੂੰ ਵੀ ਸਵਾਰੀਆਂ ਵਿਚਾਲੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ।

ਨੋਟੀਫਿਕੇਸ਼ਨ ਅਨੁਸਾਰ ਬੱਸਾਂ ਵਿੱਚ ਸਮਾਜਿਕ ਤੇ ਸਰੀਰਕ ਦੂਰੀ ਉਲੰਘਣਾ ’ਤੇ 3000 ਰੁਪਏ, ਕਾਰਾਂ ਵਾਲਿਆ ਨੂੰ 2000 ਰੁਪਏ ਤੇ ਆਟੋ-ਰਿਕਸ਼ਾ / ਦੋਪਹੀਆ ਵਾਹਨ ਚਾਲਕਾਂ ਨੂੰ 500 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਬੀਡੀਪੀਓ, ਨਾਇਬ ਤਹਿਸੀਲਦਾਰ, ਏਐਸਆਈ ਜਾਂ ਡਿਪਟੀ ਕਮਿਸ਼ਨਰ ਦੁਆਰਾ ਅਧਿਕਾਰਤ ਕੋਈ ਹੋਰ ਅਧਿਕਾਰੀ ਜੁਰਮਾਨਾ ਲਗਾ ਸਕਦੇ ਹਨ।

Exit mobile version