The Khalas Tv Blog Punjab ਘਰੇਲੂ ਵਿਵਾਦ ਨੇ ਇਕ ਹੋਰ ਘਰ ਕੀਤਾ ਬਰਬਾਦ, ਪਤੀ ਪਹੁੰਚਿਆ ਸਲਾਖਾਂ ਪਿੱਛੇ
Punjab

ਘਰੇਲੂ ਵਿਵਾਦ ਨੇ ਇਕ ਹੋਰ ਘਰ ਕੀਤਾ ਬਰਬਾਦ, ਪਤੀ ਪਹੁੰਚਿਆ ਸਲਾਖਾਂ ਪਿੱਛੇ

ਬਠਿੰਡਾ (Bathinda) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਘਰੇਲੂ ਵਿਵਾਦ ਕਾਰਨ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਪਤੀ ਵੱਲੋਂ ਘਰੇਲੂ ਝਗੜੇ ਤੋਂ ਤੰਗ ਆ ਕੇ ਪਤਨੀ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਔਰਤ ਦੀ ਪਛਾਣ ਹਰਮਨਪ੍ਰੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਖੂਨ ਨਾਲ ਲੱਥਪੱਥ ਲਾਸ਼ ਨੂੰ ਸਰਕਾਰੀ ਹਸਪਤਾਲ (Government Hospital) ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਸਿੰਘ ਅਤੇ ਹਰਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਦਹਾਕਾ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਮ੍ਰਿਤਕ ਔਰਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਮਨਪ੍ਰੀਤ ਕੌਰ ਦੀ ਕੁਹਾੜੀ ਮਾਰਨ ਕਰਕੇ ਮੌਤ ਹੋਈ ਪਰ ਘਰੇਲੂ ਝਗੜੇ ਪਿੱਛੇ ਕਾਰਨ ਕੀ ਸੀ ਉਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਬਾਅਦ ਥਾਣਾ ਕੋਟ ਫੱਤਾ ਦੇ ਮਨਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ –   ਕਾਂਵੜ ਯਾਤਰਾ ਦੌਰਾਨ ਦੁਕਾਨਾਂ ’ਤੇ ਮਾਲਕ ਦਾ ਨਾਂ ਲਿਖੇ ਜਾਣ ’ਤੇ ਸੋਨੂ ਸੂਦ ਤੇ ਕੰਗਣਾ ਭਿੜੇ! ‘ਸ੍ਰੀ ਰਾਮ ਜੀ ਨੇ ਸਬਰੀ ਦੇ ਜੂਠੇ ਬੇਰ ਖਾਧੇ!’ ‘ਇਕ ਹੋਰ ਰਮਾਇਣ ਦੀ ਤਿਆਰੀ!’

 

Exit mobile version