The Khalas Tv Blog India ਗੌਤਮ ਬੁੱਧ ਨੂੰ ਭਾਰਤੀ ਕਹਿਣ ‘ਤੇ ਕਿਉਂ ਭੜਕਿਆ ਨੇਪਾਲ!
India

ਗੌਤਮ ਬੁੱਧ ਨੂੰ ਭਾਰਤੀ ਕਹਿਣ ‘ਤੇ ਕਿਉਂ ਭੜਕਿਆ ਨੇਪਾਲ!

‘ਦ ਖ਼ਾਲਸ ਬਿਊਰੋ :- ਭਗਵਾਨ ਰਾਮ ਦੇ ਜਨਮ ਸਥਾਨ (ਅਯੱਧਿਆ) ਨੂੰ ਲੈ ਕੇ ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਦਿੱਤੇ ਇੱਕ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ, ਤੇ ਹੁਣ ਇਸ ਵਿਵਾਦ ਦੀ ਘੜੀ ‘ਚ ਤਾਜ਼ਾ ਨਾਮ ਗੌਤਮ ਬੁੱਧ ਦਾ ਸ਼ਾਮਿਲ ਹੋ ਚੁੱਕਾ ਹੈ।

8 ਅਗਸਤ ਨੂੰ, ਭਾਰਤੀ ਉਦਯੋਗ ਸੰਘ (CII) ਦੇ ਇੱਕ ਸਮਾਗਮ ਵਿੱਚ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ, ‘ਅਜੀਹਾ ਸਭ ਤੋਂ ਮਹਾਨ ਭਾਰਤੀ ਕੌਣ ਹੈ ਜੋ ਤੁਸੀਂ ਯਾਦ ਰੱਖ ਸਕਦੇ ਹੋ। ਪਰ ਮੈਂ ਕਹਾਂਗਾ ਕਿ ਇੱਕ ਹੈ ਗੌਤਮ ਬੁੱਧ ਤੇ ਦੂਜਾ ਹੈ ਮਹਾਤਮਾ ਗਾਂਧੀ।

ਭਾਰਤੀ ਵਿਦੇਸ਼ ਮੰਤਰੀ ਦੇ ਇਨ੍ਹਾਂ ਸ਼ਬਦਾਂ ਨੇ ਇੱਕ ਵਿਵਾਦ ਦਾ ਰੂਪ ਧਾਰ ਲਿਆ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਤੇ ਪੁਰਾਤੱਤਵ ਪ੍ਰਮਾਣ ਤੋਂ ਸਥਾਪਿਤ ਤੇ ਨਿਰਵਿਘਨ ਤੱਥ ਹੈ ਕਿ ਗੌਤਮ ਬੁੱਧ ਦਾ ਜਨਮ ਨੇਪਾਲ ਦੇ ਲੁੰਬਿਨੀ ‘ਚ ਹੋਇਆ ਸੀ। ਬੁੱਧ ਦਾ ਜਨਮ ਸਥਾਨ ਲੁੰਬਿਨੀ, ਬੁੱਧ ਧਰਮ ਦੀ ਉਤਪਤੀ ਦਾ ਸਥਾਨ ਹੈ, ਜੋ ਕਿ ਯੂਨੈਸਕੋ ਵਿਸ਼ਵ ਵਿਰਾਸਤ ਵਿਚੋਂ ਇੱਕ ਹੈ।

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇ ਕਿਹਾ ਕਿ ਗੌਤਮ ਬੁੱਧ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਇਤਰਾਜ਼ਯੋਗ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਂਉਟ ‘ਤੇ ਜਾਰੀ ਕੀਤੇ ਆਪਣੇ ਬਿਆਨ ‘ਚ ਲਿਖਿਆ ਕਿ ਨੇਪਾਲ ਦੇ ਲੁੰਬਿਨੀ ਵਿੱਚ ਪੈਦਾ ਹੋਏ ਗੌਤਮ ਬੁੱਧ ‘ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਅਵਿਸ਼ਵਾਸ਼ੀ ਤੇ ਇਤਰਾਜ਼ਯੋਗ ਹੈ। ਭਾਰਤੀ ਨੇਤਾਵਾਂ ਵੱਲੋਂ ਪ੍ਰਗਟਾਏ ਸੰਵੇਦਨਸ਼ੀਲ ਬਿਆਨ ਤੇ ਗਲਤ ਧਾਰਨਾਵਾਂ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਮੈਂ ਨੇਪਾਲ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਾਰਤ ਨਾਲ ਰਸਮੀ ਤੌਰ ‘ਤੇ ਗੱਲ ਕਰੇ।

ਹਾਲਾਂਕਿ, ਬਾਅਦ ‘ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਵਿਵਾਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ, ‘ਵਿਦੇਸ਼ ਮੰਤਰੀ ਸਾਂਝੀ ਬੋਧੀ ਵਿਰਾਸਤ ਦਾ ਜ਼ਿਕਰ ਕਰ ਰਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੌਤਮ ਬੁੱਧ ਦਾ ਜਨਮ ਲੁੰਬਿਨੀ ਵਿੱਚ ਹੋਇਆ ਸੀ, ਜੋ ਕਿ ਨੇਪਾਲ ਵਿੱਚ ਹੈ।ਜਦਕਿ ਵਿਦੇਸ਼ ਮੰਤਰਾਲੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਗੌਤਮ ਬੁੱਧ ਨੂੰ ਭਾਰਤੀ ਕਿਉਂ ਕਿਹਾ।

ਪਿਛਲੇ ਕੁੱਝ ਮਹੀਨਿਆਂ ਤੋਂ ਨੇਪਾਲ ਤੇ ਭਾਰਤ ਵਿੱਚ ਤਣਾਅ ਚੱਲ ਰਿਹਾ ਹੈ। ਨੇਪਾਲ ਨੇ ਇਸ ਸਾਲ ਮਈ ਵਿੱਚ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿੱਚ ਆਪਣਾ ਇਲਾਕਾ ਲਿਪੁਲੇਖ, ਲਿਮਪਿਆਧੁਰਾ ਤੇ ਕਲਾਪਾਨੀ ਨੂੰ ਦਰਸਾਉਂਦਾ ਹੈ। ਇਹ ਤਿੰਨੋ ਖੇਤਰ ਅਜੇ ਵੀ ਭਾਰਤ ਵਿੱਚ ਹਨ, ਪਰ ਨੇਪਾਲ ਦਾ ਦਾਅਵਾ ਹੈ ਕਿ ਇਹ ਉਸ ਦਾ ਇਲਾਕਾ ਹੈ। ਜਦੋਂ ਕਿ ਭਾਰਤ ਇਸ ਨੂੰ ਆਪਣਾ ਖੇਤਰ ਮੰਨਦਾ ਹੈ।

ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2004 ਵਿੱਚ ਨੇਪਾਲ ਦੀ ਯਾਤਰਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਨੇਪਾਲ ਉਹ ਦੇਸ਼ ਹੈ ਜਿੱਥੇ ਦੁਨੀਆ ਭਰ ਵਿੱਚ ਸ਼ਾਂਤੀ ਦੇ ਦੂਤ ਗੌਤਮ ਬੁੱਧ ਦਾ ਜਨਮ ਹੋਇਆ ਸੀ।

ਨੇਪਾਲੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਹੈ- ਇਹ ਸੱਚ ਹੈ ਕਿ ਬੁੱਧ ਧਰਮ ਨੇਪਾਲ ਤੋਂ ਦੁਨੀਆ ਦੇ ਵੱਖ – ਵੱਖ ਹਿੱਸਿਆਂ ਵਿੱਚ ਫੈਲਿਆ ਹੋਇਆ ਹੈ। ਇਹ ਵਿਸ਼ਾ ਵਿਵਾਦ ਦਾ ਵਿਸ਼ਾ ਨਹੀਂ ਹੈ ਤੇ ਨਾ ਹੀ ਇਸ ‘ਤੇ ਕੋਈ ਸ਼ੱਕ ਹੈ। ਇਸ ਲਈ, ਇਹ ਬਹਿਸ ਦਾ ਵਿਸ਼ਾ ਨਹੀਂ ਹੋ ਸਕਦਾ। ਸਾਰੀ ਕੌਮਾਂਤਰੀ ਭਾਈਚਾਰਾ ਇਸ ਤੋਂ ਜਾਣੂ ਹੈ।

ਇਸ ਮੁੱਦੇ ‘ਤੇ, ਨੇਪਾਲ ਦੇ ਸਾਬਕਾ ਵਿਦੇਸ਼ ਸਕੱਤਰ ਮਧੁਰਮਨ ਆਚਾਰਿਆ ਨੇ ਆਪਣੇ ਟਵੀਟਰ ਅਕਾਂਉਟ ‘ਤੇ ਟਵੀਟ ਕੀਤਾ ਕਿ ਲਗਭਗ 2270 ਸਾਲ ਪਹਿਲਾਂ, ਭਾਰਤੀ ਸਮਰਾਟ ਅਸ਼ੋਕ ਨੇ ਬੁੱਧ ਦੇ ਜਨਮ ਸਥਾਨ ਨੂੰ ਮਾਨਤਾ ਦੇ ਕੇ ਇੱਕ ਥੰਮ੍ਹ ਬਣਾਇਆ ਸੀ। ਇਹ ਸਮਾਰਕ ਕਿਸੇ ਵੀ ਦਾਅਵੇ ਨਾਲੋਂ ਵੱਡਾ ਹੈ ਕਿ ਬੁੱਧ ਇੱਕ ਭਾਰਤੀ ਹੈ।

ਨੇਪਾਲੀ ਕਾਂਗਰਸ ਆਗੂ ਬਿਸਵਾ ਪ੍ਰਕਾਸ਼ ਨੇ ਵੀ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕੀਤੇ ਦਾਅਵੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ, ‘ਭਗਵਾਨ ਬੁੱਧ ਦਾ ਨੇਪਾਲ ‘ਚ ਹੀ ਹੋਇਆ ਸੀ, ਅਤੇ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਦੇ ਬਿਆਨ ਦੇ ਸਖ਼ਤ ਖ਼ਿਲਾਫ਼ ਹਨ।

ਹਾਲ ਹੀ ਵਿੱਚ, ਕਵੀ ਭਾਨੂਭਗਤ ਦੇ 207 ਵੇਂ ਜਨਮਦਿਨ ਤੇ ਆਯੋਜਿਤ ਇੱਕ ਸਮਾਰੋਹ ਵਿੱਚ, ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਓਲੀ ਨੇ ਰਾਮ ਦੇ ਜਨਮ ਸਥਾਨ ਬਾਰੇ ਇੱਕ ਬਿਆਨ ਦਿੱਤਾ, ਜਿਸ ਨੂੰ ਲੈ ਕੇ ਬਹੁਤ ਵਿਵਾਦ ਖੜ੍ਹਾ ਹੋਇਆ ਸੀ।

 

ਉਸਨੇ ਕਿਹਾ – ਅਸਲ ਅਯੁੱਧਿਆ ਨੇਪਾਲ ਦੇ ਬੀਰਗੰਜ ਨੇੜੇ ਇੱਕ ਪਿੰਡ ਹੈ, ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਸਾਡੇ ‘ਤੇ ਸਭਿਆਚਾਰਕ ਦਬਾਅ ਪਾਇਆ ਜਾਂਦਾ ਹੈ। ਇਨ੍ਹਾਂ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਸਾਨੂੰ ਅਜੇ ਵੀ ਵਿਸ਼ਵਾਸ ਹੈ ਕਿ ਅਸੀਂ ਸੀਤਾ ਨੂੰ ਭਾਰਤੀ ਰਾਜਕੁਮਾਰ ਰਾਮ ਨੂੰ ਦਿੱਤਾ ਸੀ। ਪਰ ਅਸੀਂ ਸੀਤਾ ਨੂੰ ਭਾਰਤ ਦੇ ਅਯੁੱਧਿਆ ਦੇ ਰਾਜਕੁਮਾਰ ਨੂੰ ਨਹੀਂ ਦਿੱਤਾ। ਅਸਲ ਅਯੁੱਧਿਆ ਬੀਰਗੰਜ ਦੇ ਪੱਛਮ ਵੱਲ ਇੱਕ ਪਿੰਡ ਹੈ, ਨਾ ਉਹ ਜਿਸ ਨੂੰ ਹੁਣ ਬਣਾਇਆ ਗਿਆ।

ਜਿਵੇਂ ਹੀ ਓਲੀ ਦਾ ਬਿਆਨ ਆਇਆ, ਨਾ ਸਿਰਫ ਭਾਰਤ ਵਿੱਚ ਹੀ ਬਲਕਿ ਨੇਪਾਲ ਵਿੱਚ ਵੀ ਤੇਜ਼ ਪ੍ਰਤੀਕ੍ਰਿਰਿਆ ਆਈ। ਭਾਰਤ ਦੇ ਅਯੁੱਧਿਆ ਪੰਡਿਤਾਂ ਨੇ ਓਲੀ ਦੇ ਬਿਆਨ ‘ਤੇ ਗੁੱਸਾ ਜ਼ਾਹਰ ਕੀਤਾ। ਬਾਅਦ ਵਿੱਚ, ਨੇਪਾਲੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਓਲੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।

ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਉਸ ਸਮੇਂ ਕਿਹਾ ਸੀ ਕਿ, ‘ਇਹ ਟਿੱਪਣੀਆਂ ਕਿਸੇ ਰਾਜਨੀਤਿਕ ਮੁੱਦੇ ਨਾਲ ਸਬੰਧਤ ਨਹੀਂ ਸਨ ਤੇ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸਨ। ਪ੍ਰਧਾਨ ਮੰਤਰੀ, ਸ਼੍ਰੀ ਰਾਮ, ਅਯੁੱਧਿਆ ਤੇ ਇਸ ਨਾਲ ਜੁੜੇ ਵੱਖ-ਵੱਖ ਥਾਵਾਂ ਬਾਰੇ ਤੱਥ ਜਾਣਨ ਲਈ, ਰਾਮਾਇਣ ਦੁਆਰਾ ਪ੍ਰਦਰਸ਼ਤ ਕੀਤੇ ਵਿਸ਼ਾਲ ਸਭਿਆਚਾਰਕ ਭੂਗੋਲ ਦਾ ਅਧਿਐਨ ਤੇ ਖੋਜ ਕਰਨ ਦੀ ਮਹੱਤਤਾ ਦਾ ਜ਼ਿਕਰ ਕਰ ਰਹੇ ਸਨ। ਇਹ ਅਯੁੱਧਿਆ ਦੀ ਮਹੱਤਤਾ ਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਘਟਾਉਣ ਲਈ ਨਹੀਂ ਸੀ।

Exit mobile version