The Khalas Tv Blog India ਕੇਜਰੀਵਾਲ ਅਤੇ ਮਾਨ ਸਰਕਾਰ ਮਾ ਫੀਆ ‘ਤੇ ਚੁੱਪ ਕਿਉਂ : ਰਾਜਾ ਵੜਿੰਗ
India Punjab

ਕੇਜਰੀਵਾਲ ਅਤੇ ਮਾਨ ਸਰਕਾਰ ਮਾ ਫੀਆ ‘ਤੇ ਚੁੱਪ ਕਿਉਂ : ਰਾਜਾ ਵੜਿੰਗ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਕੇਜਰੀਵਾਲ ਮਾ ਫੀਆ ਤੇ ਕਿਉਂ ਚੁੱਪ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਰਿਸ਼ ਵਤ ਲੈਣੀ, ਦੇਣੀ ਅਤੇ ਰਿਸ਼ ਵਤ ਦੀ ਪੇਸ਼ਕਸ਼ ਕਰਨੀ ਉਹ ਵੀ ਸਿੱਧਾ ਮੁੱਖ ਮੰਤਰੀ ਤੋਂ ਇਹ ਵੀ ਬਹੁਤ ਵੱਡਾ ਗੁਨਾ ਹ ਹੈ ਕੇਜਰੀਵਾਲ ਜੀ। ਉਨ੍ਹਾਂ ਨੇ ਕਿਹਾ ਕਿ ਹੁਣ ਰਿਸ਼ ਵਤ ਦੇਣ ਵਾਲਿਆਂ ਦੇ ਨਾਂ ਜਨਤਕ ਨਾ ਕਰਕੇ ਜਾਂ ਉਹਨਾਂ ਖਿਲਾਫ ਕਾਰਵਾਈ ਨਾ ਕਰਕੇ, ਤੁਸੀਂ ਆਪਣੀ ਸ਼ਮੂਲੀਅਤ ਵਰਗਾ ਕੰਮ ਕਰ ਰਹੇ ਹੋ ਜਾਂ ਚੁੱਪ-ਚਾਪ ਸਮਰਥਨ ਦੇਣ ਦਾ ਕੰਮ ਕਰ ਰਹੇ ਹੋ। ਤਾਂ ਕੀ ਤੁਸੀਂ ਨਾਂਅ ਜਨਤਕ ਕਰੋਗੇ

ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਅਤੇ ਮਾਨ ਸਰਕਾਰ ਮਾ ਫ਼ੀਆ ਦੇ ਨਾਮ ਦਾ ਖੁਲਾਸਾ ਕਰੇ। ਉਨ੍ਹਾਂ ਨੇ ਕਿਹਾ ਕਿ ਕੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਰਹਿ ਕੇ ਮਾਫ਼ੀ ਆ ਨੂੰ ਦੇ ਰਹੇ ਹਨ ਸਮਰਥਨ ? ਦਰਅਸਲ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਦਿਆਂ ਹੀ ਰਿਸ਼ ਵਤਾਂ ਦੇ ਆਫ਼ਰ ਮਿਲਣ ਦਾ ਦਾਅਵਾ ਕੀਤਾ ਸੀ।

Exit mobile version